ਯੂਨਾਈਟਿਡ ਵਰਲਡ ਰੈਸਲਿੰਗ ਨੇ ਐਲਾਨ ਕੀਤਾ ਹੈ ਕਿ 2023 ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਨਵੀਂ ਦਿੱਲੀ ‘ਚ 28 ਮਾਰਚ ਤੋਂ 2 ਅਪ੍ਰੈਲ ਤੱਕ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਅਗਲੇ ਸਾਲ ਤੋਂ ਹੋਣ ਵਾਲੇ ਰੈਂਕਿੰਗ ਸੀਰੀਜ਼ ਮੁਕਾਬਲਿਆਂ ਦੌਰਾਨ ਪਹਿਲਵਾਨਾਂ ਨੂੰ ਉਨ੍ਹਾਂ ਦੇ ਭਾਰ ‘ਚ ਦੋ ਕਿਲੋਗ੍ਰਾਮ ਤੱਕ ਦੀ ਢਿੱਲ ਦਿੱਤੀ ਜਾਵੇਗੀ। ਏਸ਼ੀਆਈ ਚੈਂਪੀਅਨਸ਼ਿਪ ਨਵੀਂ ਦਿੱਲੀ ‘ਚ ਤਿੰਨ ਸਾਲਾਂ ‘ਚ ਦੋ ਵਾਰ ਕਰਵਾਈ ਜਾਵੇਗੀ। ਭਾਰਤੀ ਰਾਜਧਾਨੀ ਨੇ ਫਰਵਰੀ 2020 ‘ਚ ਵੀ ਵੱਕਾਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਦੋ ਕਿਲੋ ਦੀ ਛੋਟ ਯੂ.ਡਬਲਿਊ.ਅਬਲਿਊ. ਬਿਊਰੋ ਦੁਆਰਾ ਮਨਜ਼ੂਰੀ ਦਿੱਤੀ ਗਈ ਜਦੋਂ ਇਸ ਨੇ 2023 ਕੈਲੰਡਰ ਨੂੰ ਅੰਤਿਮ ਰੂਪ ਦੇਣ ਲਈ ਇਕ ਮੀਟਿੰਗ ਕੀਤੀ। ਯੂ.ਡਬਲਿਊ.ਅਬਲਿਊ. ਦੀ ਵੈੱਬਸਾਈਟ ਅਨੁਸਾਰ, ‘ਵਜ਼ਨ ਸ਼੍ਰੇਣੀ ‘ਚ ਦੋ ਕਿਲੋ ਦੀ ਛੋਟ ਦਾ ਪ੍ਰਸਤਾਵ ਬਿਊਰੋ ਦੇ ਸਾਹਮਣੇ ਦਿੱਤਾ ਗਿਆ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਸੀ। ਇਸ ਕਦਮ ਨਾਲ ਪਹਿਲਵਾਨ ਭਵਿੱਖ ਦੀ ਰੈਂਕਿੰਗ ਸੀਰੀਜ਼ ਈਵੈਂਟਸ ‘ਚ ਉੱਚ ਭਾਰ ਵਰਗ ਦੀ ਬਜਾਏ ਆਪਣੀ ਪਸੰਦ ਦੇ ਭਾਰ ਵਰਗ ‘ਚ ਮੁਕਾਬਲਾ ਕਰ ਸਕਣਗੇ।