ਦੁਨੀਆਂ ਦੇ ਮਹਾਨ ਦੌੜਾਕਾਂ ਵਿੱਚੋਂ ਇਕ ਉਸੈਨ ਬੋਲਟ ਦੇ ਵਕੀਲਾਂ ਨੇ ਕਿਹਾ ਕਿ ਜਮਾਇਕਾ ‘ਚ ਨਿੱਜੀ ਨਿਵੇਸ਼ ਫਰਮ ਵਿਚਲੇ ਉਸ ਦੇ ਖਾਤੇ ਵਿੱਚੋਂ 12.7 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਗਾਇਬ ਹੈ, ਜਿਸਦੀ ਅਧਿਕਾਰੀ ਜਾਂਚ ਕਰ ਰਹੇ ਹਨ। ਵਕੀਲ ਨੇ ਕਿਹਾ ਕਿ ਬੋਲਟ ਦੇ ਖਾਤੇ ‘ਚ ਵਾਰ 1.28 ਕਰੋੜ ਡਾਲਰ ਸਨ ਪਰ ਹੁਣ ਸਿਰਫ਼ 12,000 ਡਾਲਰ ਬਚੇ ਹਨ। ਉਨ੍ਹਾਂ ਧਮਕੀ ਦਿੱਤੀ ਕਿ ਜੇ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਗਏ ਤਾਂ ਸਿਵਲ ਅਤੇ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਸਟਾਕਸ ਐਂਡ ਸਕਿਓਰਿਟੀਜ਼ ਲਿਮਿਟਡ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਇਸ ਮਹੀਨੇ ਦੇ ਸ਼ੁਰੂ ‘ਚ ਧੋਖਾਧੜੀ ਦਾ ਪਤਾ ਲੱਗਾ ਹੈ ਅਤੇ ਉਸ ਦੇ ਕਈ ਗਾਹਕਾਂ ਦੇ ਲੱਖਾਂ ਡਾਲਰ ਗਾਇਬ ਹੋ ਸਕਦੇ ਹਨ। 2017 ‘ਚ ਸੰਨਿਆਸ ਲੈਣ ਵਾਲੇ ਬੋਲਟ ਨੇ 100 ਮੀਟਰ, 200 ਮੀਟਰ ਅਤੇ 4 ਗੁਣਾਂ 100 ਮੀਟਰ ਦੇ ਵਰਲਡ ਰਿਕਾਰਡ ਬਣਾਏ ਹਨ।