ਫੁਟਬਾਲ ਵਰਲਡ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ‘ਚ ਅਰਜਨਟੀਨਾ 3-0 ਨਾਲ ਜੇਤੂ ਰਿਹਾ। ਅਰਜਨਟੀਨਾ ਨੇ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਜਮੈਕਾ ਨੂੰ ਹਰਾਇਆ। ਮੇਸੀ ਨੇ ਦੋ ਗੋਲ ਕੀਤੇ ਅਤੇ ਪ੍ਰਸ਼ੰਸਕ ਦੋ ਵਾਰ ਮੈਦਾਨ ‘ਤੇ ਦਾਖਲ ਹੋ ਗਏ। ਇਸ ਜਿੱਤ ਨਾਲ ਅਰਜਨਟੀਨਾ ਦੀ ਅਜੇਤੂ ਮੁਹਿੰਮ 35 ਮੈਚਾਂ ਤੱਕ ਪਹੁੰਚ ਗਈ ਹੈ। ਟੀਮ ਪਿਛਲੇ ਤਿੰਨ ਸਾਲਾਂ ‘ਚ ਕੋਈ ਮੈਚ ਨਹੀਂ ਹਾਰੀ ਹੈ। ਅਰਜਨਟੀਨਾ ਦੇ ਕੋਚ ਲਿਓਨਿਲ ਸਕਾਲੋਨੀ ਨੇ ਕਿਹਾ ਕਿ ਤੁਹਾਨੂੰ ਮੇਸੀ ਦਾ ਆਨੰਦ ਮਾਣਨਾ ਹੋਵੇਗਾ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਦੇਸ਼ ਤੋਂ ਹੋ, ਹਰ ਕੋਈ ਅਜਿਹਾ ਕਰਦਾ ਹੈ। ਮੈਂ ਉਨ੍ਹਾਂ ਦਾ ਕੋਚ ਹਾਂ ਪਰ ਮੈਂ ਉਨ੍ਹਾਂ ਨੂੰ ਦੇਖਣ ਲਈ ਟਿਕਟਾਂ ਖਰੀਦਾਂਗਾ। ਜੂਲੀਅਨ ਅਲਵਾਰੇਜ ਨੇ 13ਵੇਂ ਮਿੰਟ ‘ਚ ਅਰਜਨਟੀਨਾ ਨੂੰ ਬੜ੍ਹਤ ਦਿਵਾਈ। ਮੇਸੀ ਨੇ 56ਵੇਂ ਮਿੰਟ ‘ਚ ਮੈਦਾਨ ‘ਚ ਪ੍ਰਵੇਸ਼ ਕੀਤਾ ਅਤੇ 86ਵੇਂ ਅਤੇ 89ਵੇਂ ਮਿੰਟ ‘ਚ ਗੋਲ ਕਰਕੇ ਅਰਜਨਟੀਨਾ ਦੀ ਆਸਾਨ ਜਿੱਤ ਯਕੀਨੀ ਬਣਾਈ। ਮੇਸੀ ਨੇ 164 ਅੰਤਰਰਾਸ਼ਟਰੀ ਮੈਚਾਂ ‘ਚ 90 ਗੋਲ ਕੀਤੇ ਹਨ। ਉਸਨੇ ਆਪਣੇ ਕਰੀਅਰ ‘ਚ 17ਵੀਂ ਵਾਰ ਕਿਸੇ ਅੰਤਰਰਾਸ਼ਟਰੀ ਮੈਚ ‘ਚ ਇਕ ਤੋਂ ਵੱਧ ਗੋਲ ਕੀਤੇ।