ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਤੇ ਸ਼੍ਰੀਜਾ ਅਕੁਲਾ ਨੇ 2023 ਡਬਲਿਊ.ਟੀ.ਸੀ. ਫਾਈਨਲ ‘ਚ ਆਪਣੀ ਥਾਂ ਪੱਕੀ ਕੀਤੀ ਜਦਕਿ ਦੇਸ਼ ਦੀਆਂ ਤਿੰਨ ਹੋਰ ਮਹਿਲਾ ਖਿਡਾਰੀਆਂ ਨੂੰ ਆਪੋ-ਆਪਣੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਅਨ ਕੱਪ ‘ਚ ਕਾਂਸੇ ਦਾ ਮੈਡਲ ਜੇਤੂ ਬੱਤਰਾ ਨੇ ਹਾਂਗਕਾਂਗ ਦੀ ਝੂ ਚਾਂਗਝੂ ਨੂੰ 4-0 ਨਾਲ ਮਾਤ ਦਿੱਤੀ। ਅਕੁਲਾ ਨੇ ਚੀਨੀ ਤਾਇਪੇ ਦੀ ਚੇਨ ਸੂ-ਯੂ ‘ਤੇ 4-3 ਨਾਲ ਜਿੱਤ ਦੇ ਨਾਲ ਟੂਰਨਾਮੈਂਟ ਦੇ ਅਗਲੇ ਗੇੜ ‘ਚ ਪ੍ਰਵੇਸ਼ ਕੀਤਾ। ਚਿਤਾਲੇ ਦਿਯਾ ਪਰਾਗ ਨੂੰ ਜਾਪਾਨ ਦੀ ਹਿਰਾਨੋ ਮਿਊ, ਸਵਾਸਤਿਕਾ ਘੋਸ਼ ਨੂੰ ਕੋਰੀਆ ਦੀ ਜਿਓਨ ਜਿਹੀ ਤੇ ਰੀਥ ਟੇਨਿਸਨ ਨੂੰ ਜਾਪਾਨ ਦੀ ਹਯਾਤ ਹਿਨਾ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਮਰਦਾਂ ਦੇ ਵਰਗ ‘ਚ ਹਰਮੀਤ ਦੇਸਾਈ ਨੂੰ ਚੀਨ ਦੇ ਫਾਨ ਝੇਂਡੋਂਗ ਹੱਥੋਂ 0-4 ਨਾਲ ਮਾਤ ਸਹਿਣੀ ਪਈ।
ਓਧਰ ਮਲੇਸ਼ੀਆ ਓਪਨ ਸੁਪਰ 1000 ‘ਚ ਇੰਡੀਆ ਦੀ ਤਜ਼ਰਬੇਕਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਸੀਜ਼ਨ ਦੇ ਪਹਿਲੇ ਦੌਰ ‘ਚ ਹਾਰ ਕੇ ਬਾਹਰ ਹੋ ਗਏ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੂੰ ਚੀਨ ਦੀ ਹਾਨ ਯੂਈ ਨੇ 21-12, 17-21, 21-12 ਨਾਲ ਹਰਾਇਆ। ਸੱਟਾਂ ਅਤੇ ਖ਼ਰਾਬ ਫਾਰਮ ਕਾਰਨ ਸਾਇਨਾ ਪਿਛਲੇ ਸਾਲ ਵਾਂਗ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪਹਿਲਾ ਮੈਚ ਹਾਰਨ ਤੋਂ ਬਾਅਦ ਸਾਇਨਾ ਵਿਸ਼ਵ ਰੈਂਕਿੰਗ ‘ਚ 30ਵੇਂ ਸਥਾਨ ‘ਤੇ ਖਿਸਕ ਗਈ ਹੈ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੂੰ ਜਾਪਾਨ ਦੇ ਗੈਰਦਰਜਾ ਪ੍ਰਾਪਤ ਕੇਂਤਾ ਨਿਸ਼ੀਮੋਟੋ ਨੇ 21-19, 21-14 ਨਾਲ ਹਰਾਇਆ। ਖ਼ਰਾਬ ਫਾਰਮ ਨਾਲ ਜੂਝ ਰਹੇ ਵਰਲਡ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ 42 ਮਿੰਟਾਂ ‘ਚ ਹਾਰ ਗਿਆ।
ਮਨਿਕਾ ਬੱਤਰਾ ਜੇਤੂ, ਸਾਇਨਾ ਨੇਹਵਾਲ ਤੇ ਕਿਦਾਂਬੀ ਸ੍ਰੀਕਾਂਤ ਬਾਹਰ
Related Posts
Add A Comment