ਇੰਡੀਆ ਦੀ ਯਾਤਰਾ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਜਵਾਈ ਉੱਤੇ ‘ਮੀਟ ਕਲੀਵਰ’ ਨਾਲ ਹਮਲਾ ਕਰਨ ਵਾਲੇ ਪੰਜਾਬੀ ਮੂਲ ਦੇ ਸਹੁਰੇ ਨੂੰ 8 ਸਾਲ ਤੋਂ ਵੱਧ ਸਮੇਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਮੀਡੀਆ ਰਿਪੋਰਟ ‘ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬਰਮਿੰਘਮ ਲਾਈਵ ਦੀ ਰਿਪੋਰਟ ਅਨੁਸਾਰ ਭਜਨ ਸਿੰਘ, ਜੋ ਆਪਣੀ ਧੀ, ਉਸ ਦੇ ਦੋ ਬੱਚਿਆਂ ਅਤੇ ਜਵਾਈ ਨਾਲ ਕਿ ਹੈਂਡਸਵਰਥ ‘ਚ ਕੋਰਨਵਾਲ ਰੋਡ ਸਥਿਤ ਘਰ ‘ਚ ਰਹਿੰਦਾ ਸੀ, ਨੇ ਪੀੜਤਾ ਵੱਲ ਹਥਿਆਰ ਘੁੰਮਾਇਆ ਅਤੇ ਉਸਦੀ ਗਰਦਨ ਨੂੰ ਨਿਸ਼ਾਨਾ ਬਣਾਇਆ। ਬਰਮਿੰਘਮ ਕ੍ਰਾਊਨ ਕੋਰਟ ਨੇ ਸੁਣਿਆ ਕਿ ਜਦੋਂ ਭਜਨ ਸਿੰਘ ਨੇ ਪਿਛਲੇ ਸਾਲ ਅਪ੍ਰੈਲ ‘ਚ ਆਪਣੇ 30 ਸਾਲਾ ਜਵਾਈ ‘ਤੇ ਹਮਲਾ ਕੀਤਾ ਸੀ ਤਾਂ ਉਹ ਸ਼ਰਾਬ ਦੇ ਨਸ਼ੇ ‘ਚ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਭਜਨ ਸਿੰਘ ਉਸੇ ਫੈਕਟਰੀ ‘ਚ ਕੰਮ ਕਰਦਾ ਹੈ, ਜਿਸ ‘ਚ ਉਨ੍ਹਾਂ ਦਾ ਜਵਾਈ ਹੈ ਅਤੇ ਉਨ੍ਹਾਂ ਵਿਚਾਲੇ ਕਦੇ ਕੋਈ ਸਮੱਸਿਆ ਨਹੀਂ ਆਈ। ਸਰਕਾਰੀ ਵਕੀਲ ਐਲੇਕਸ ਵਾਰੇਨ ਨੇ ਕਿਹਾ ਕਿ ਜਦੋਂ ਪੀੜਤ ਲਿਵਿੰਗ ਰੂਮ ‘ਚ ਸੀ ਤਾਂ ਨੂੰ ਆਪਣੀ ਗਰਦਨ ਦੇ ਪਿਛਲੇ ਹਿੱਸੇ ‘ਚ ਮਾਮੂਲੀ ਸੱਟ ਮਹਿਸੂਸ ਹੋਈ। ਉਸਨੇ ਸ਼ੁਰੂ ‘ਚ ਸੋਚਿਆ ਕਿ ਮੁਲਜ਼ਮ ਨੇ ਉਸ ਨੂੰ ਥੱਪੜ ਮਾਰਿਆ ਹੈ ਪਰ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਪੀੜਤ ਨੇ ਖ਼ੁਦ ਨੂੰ ਬਚਾਉਣ ਲਈ ਆਪਣਾ ਖੱਬਾ ਹੱਥ ਉਪਰ ਕਰ ਦਿੱਤਾ ਅਤੇ ਜਿਸ ਕਾਰਨ ਮੀਟ ਕਲੀਵਰ ਨੇ ਉਸ ਦੇ ਹੱਥ ‘ਤੇ ਲੱਗ ਗਿਆ ਅਤੇ ਖੂਨ ਵਹਿਣ ਲੱਗਾ। ਅਦਾਲਤ ਨੇ ਨੋਟ ਕੀਤਾ ਕਿ ਹਮਲੇ ਨਾਲ ਪੀੜਤ ਦੀ ਵਿਚਕਾਰਲੀ ਉਂਗਲੀ ਨੂੰ ਨੁਕਸਾਨ ਪਹੁੰਚਿਆ, ਜਿਸ ਲਈ ਦੋ ਸਰਜਰੀਆਂ ਕੀਤੀਆਂ ਗਈਆਂ। ਵਾਰਨ ਨੇ ਅਦਾਲਤ ਨੂੰ ਦੱਸਿਆ, ‘ਉਸਨੇ ਸੋਚਿਆ ਕਿ ਮੁਲਜ਼ਮ ਉਸਨੂੰ ਮਾਰਨ ਜਾ ਰਿਹਾ ਸੀ।’ ਪੀੜਤ ਇਕ ਗੁਆਂਢੀ ਦੇ ਘਰ ਭੱਜ ਗਿਆ ਜਿਸ ਨੇ ਭਜਨ ਸਿੰਘ ਦੀ ਗ੍ਰਿਫ਼ਤਾਰੀ ਲਈ ਰੌਲਾ ਪਾਇਆ। ਜੱਜ ਸਾਰਾਹ ਬਕਿੰਘਮ ਨੇ ਕਿਹਾ ਕਿ ਹਮਲੇ ਦਾ ਇਕ ਸੰਭਾਵੀ ਉਦੇਸ਼ ਮੁਲਜ਼ਮ ਵੱਲੋਂ ਇੰਡੀਆ ਦੀ ਹਾਲ ਹੀ ‘ਚ ਕੀਤੀ ਗਈ ਯਾਤਰਾ ਸੀ। ਉਹ ‘ਬਿਨਾਂ ਇੱਛਾ’ ਦੇ ਯੂ.ਕੇ. ਵਾਪਸ ਆਇਆ ਸੀ ਜਿਸ ਕਾਰਨ ਉਹ ਗੁੱਸੇ ਅਤੇ ਨਿਰਾਸ਼ ਸੀ। ਬਕਿੰਘਮ ਨੇ ਭਜਨ ਸਿੰਘ ਨੂੰ ਕਿਹਾ, ‘ਤੁਸੀਂ ਕਿਸੇ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਸੀ ਅਤੇ ਉਹ (ਜਵਾਈ) ਤੁਹਾਡਾ ਨਿਸ਼ਾਨਾ ਸੀ।’ ਜੱਜ ਨੇ ਕਿਹਾ ਕਿ ਜਦੋਂ ਪੀੜਤ ‘ਤੇ ਪਿਛੋਂ ਹਮਲਾ ਕੀਤਾ ਗਿਆ ਤਾਂ ਉਹ ਪੂਰੀ ਤਰ੍ਹਾਂ ਬੇਖ਼ਰ ਸੀ। ਬਕਿੰਘਮ ਨੇ ਕਿਹਾ, ‘ਮੈਂ ਪੀੜਿਤ ਦੇ ਖੂਨ ਨਾਲ ਲਥਪਥ ਇਸ (ਮੀਟ ਕਲੀਵਰ) ਦੀਆਂ ਤਸਵੀਰਾਂ ਦੇਖੀਆਂ ਹਨ। ਹਮਲੇ ਦੀ ਤਾਕਤ ਇੰਨੀ ਸੀ ਕਿ ਘਟਨਾ ਦੌਰਾਨ ਲੱਕੜ ਦਾ ਹੈਂਡਲ ਟੁੱਟ ਗਿਆ।’