ਅਮਰੀਕਾ ਦੇ ਮੋਂਟਾਨਾ ਰਾਜ ’ਚ ਇੰਟਰਸਟੇਟ 90 ’ਤੇ ਸ਼ੁੱਕਰਵਾਰ ਸ਼ਾਮ ਨੂੰ ਘੱਟੋ-ਘੱਟ 20 ਵਾਹਨਾਂ ਦੇ ਆਪਸ ’ਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ’ਚ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਵੀ ਹੋਏ ਹਨ। ਗਵਰਨਰ ਗ੍ਰੇਗ ਗੀਆਫੋਰਟਡ ਨੇ ਟਵੀਟ ਕੀਤਾ, ‘ਮੈਂ ਹਾਰਡਿਨ ਦੇ ਨੇਡ਼ੇ ਵੱਡੀ ਗਿਣਤੀ ’ਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨਾਲ ਬਹੁਤ ਦੁਖੀ ਹਾਂ। ਕਿਰਪਾ ਮੇਰੇ ਨਾਲ ਪੀਡ਼ਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆ ਕਰੋ। ਅਸੀਂ ਬਚਾਅ ਕਰਮਚਾਰੀਆਂ ਦੇ ਉਨ੍ਹਾਂ ਦੀ ਸੇਵਾ ਲਈ ਧੰਨਵਾਦੀ ਹਾਂ।’ ਖ਼ਬਰਾਂ ਮੁਤਬਾਕ ਇਹ ਹਾਦਸਾ ਹਾਰਡਿਨ ਤੋਂ ਪੰਜ ਕਿਲੋਮੀਟਰ ਦੂਰ ਪੱਛਮ ’ਚ ਵਾਪਰਿਆ। ਮੋਂਟਾਨਾ ਹਾਈਵੇਅ ਪੈਟਰੋਲ ਸਾਰਜੈਂਟ ਜੇ ਨੇਲਸਨ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਸ਼ਾਮ ਕਰੀਬ ਸਾਢੇ ਚਾਰ ਵਜੇ ਮਿਲੀ ਅਤੇ ਬਚਾਅ ਕਰਮਚਾਰੀ 90 ਮਿੰਟ ਬਾਅਦ ਹਾਦਸੇ ਵਾਲੀ ਥਾਂ ’ਤੇ ਪੁੱਜੇ। ਹੁਣ ਤੱਕ ਪੰਜ ਲੋਕਾਂ ਦੇ ਹਾਦਸੇ ’ਚ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਜਦਕਿ ਦਰਜਨਾਂ ਹੋਰ ਜ਼ਖਮੀ ਹਨ।