ਮਹਿਲਾ ਟੀ-20 ਵਰਲਡ ਕੱਪ ਦੇ ਗਰੁੱਪ ਬੀ ਦੇ 14ਵੇਂ ਮੈਚ ‘ਚ ਇੰਡੀਆ ਨੂੰ ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ‘ਚ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਸਕੀਵਰ ਬਰੰਟ ਦੀਆਂ 50 ਦੌੜਾਂ ਦੀ ਤੇ ਐਮੀ ਜੋਨਸ ਦੀਆਂ 40 ਦੌੜਾਂ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ ‘ਤੇ 151 ਦੌੜਾਂ ਬਣਾਈਆਂ ਤੇ ਇੰਡੀਆ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਵਲੋਂ ਸਲਾਮੀ ਬੱਲੇਬਾਜ਼ ਡੀ ਵਿਅਟ 0, ਐਲਿਸੇ ਕੈਪਸੀ ਨੇ 3 ਦੌੜਾਂ, ਸੌਫੀ ਡੰਕਲੇ ਨੇ 10 ਦੌੜਾਂ ਦੇ ਬਣਾ ਆਊਟ ਹੋ ਗਈਆਂ। ਇਸ ਤੋਂ ਬਾਅਦ ਕਪਤਾਨ ਹੀਥਰ ਨਾਈਟ ਨੇ 28 ਦੌੜਾਂ ਦੀ ਪਾਰੀ ਖੇਡੀ। ਭਾਰਤੀ ਗੇਂਦਬਾਜ਼ ਰੇਣੁਕਾ ਠਾਕੁਰ ਸਿੰਘ ਨੇ 5 ਤੇ ਸ਼ਿਖਾ ਪਾਂਡੇ ਨੇ 1 ਤੇ ਦੀਪਤੀ ਸ਼ਰਮਾ ਨੇ 1 ਵਿਕਟ ਝਟਕਾਈਆਂ। ਇੰਡੀਆ ਵੱਲੋਂ ਸਮ੍ਰਿਤੀ ਮੰਧਾਨਾ ਨੇ 52 ਦੌੜਾਂ ਦੀ ਪਾਰੀ ਖੇਡੀ ਤੇ ਰਿਚਾ ਘੋਸ਼ 47 ਦੌੜਾਂ ‘ਤੇ ਨਾਬਾਦ ਰਹੀ। ਇੰਡੀਆ ਨਿਰਧਾਰਤ 20 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕਿਆ। ਇਸ ਨਾਲ ਇੰਗਲੈਂਡ ਨੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ।