ਪਹਿਲੀ ਭਾਰਤੀ ਅਮਰੀਕਨ ਵਿਗਿਆਨੀ ਡਾ. ਆਰਤੀ ਪ੍ਰਭਾਕਰ ਵਾੲ੍ਹੀਟ ਹਾਊਸ ਆਫ਼ਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਸੇਵਾ ਕਰਨਗੇ। ਸੈਨੇਟ ਦੁਆਰਾ ਇਸ ਪੁਸ਼ਟੀ ਦੇ ਨਾਲ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਵ੍ਹਾਈਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਨੇ ਇਤਿਹਾਸ ਰਚਿਆ ਹੈ। ਇੰਡੀਆ ‘ਚ ਜਨਮੀ ਪਰਵਾਸੀ ਮਾਪਿਆਂ ਦੀ ਧੀ ਪ੍ਰਭਾਕਰ ਵਿਗਿਆਨ ਅਤੇ ਟੈਕਨਾਲੋਜੀ ਲਈ ਰਾਸ਼ਟਰਪਤੀ ਜੋਅ ਬਾਇਡੇਨ ਦੇ ਮੁੱਖ ਸਲਾਹਕਾਰ, ਵਿਗਿਆਨ ਅਤੇ ਟੈਕਨਾਲੋਜੀ ਬਾਰੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੀ ਕੋ-ਚੇਅਰ ਅਤੇ ਰਾਸ਼ਟਰਪਤੀ ਦੀ ਕੈਬਨਿਟ ਦੀ ਉਹ ਮੈਂਬਰ ਵੀ ਹੋਵੇਗੀ। ਜੂਨ ‘ਚ ਬਾਇਡੇਨ ਦੁਆਰਾ ਉਸ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ, ਉਸ ਦੀ ਸੈਨੇਟ ਦੁਆਰਾ 22 ਸਤੰਬਰ ਨੂੰ ਇਕ ‘ਇਤਿਹਾਸਕ ਦੋ-ਪੱਖੀ’ 5640 ਵੋਟਾਂ ‘ਚ ਪੁਸ਼ਟੀ ਕੀਤੀ ਗਈ ਸੀ। ‘ਡਾ. ਪ੍ਰਭਾਕਰ ਇਕ ਹੁਸ਼ਿਆਰ ਅਤੇ ਉੱਚ-ਸਤਿਕਾਰ ਵਾਲੀ ਇੰਜੀਨੀਅਰ ਅਤੇ ਅਪਲਾਈਡ ਭੌਤਿਕ ਦੀ ਵਿਗਿਆਨੀ ਹੈ ਤੇ ਸਾਡੀਆਂ ਸੰਭਾਵਨਾਵਾਂ ਨੂੰ ਵਧਾਉਣ, ਮੁਸ਼ਕਿਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਅਸੰਭਵ ਨੂੰ ਸੰਭਵ ਬਣਾਉਣ ਲਈ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਦਾ ਲਾਭ ਉਠਾਉਣ ਲਈ ਦਫ਼ਤਰ ਵਿਗਿਆਨ ਅਤੇ ਟੈਕਨਾਲੋਜੀ ਨੀਤੀ ਦੀ ਅਗਵਾਈ ਕਰੇਗਾ।’ ਬਾਇਡਨ ਨੇ ਫਿਰ ਕਿਹਾ, ‘ਮੈਂ ਡਾ. ਪ੍ਰਭਾਕਰ ਦੇ ਵਿਸ਼ਵਾਸ ਨੂੰ ਸਾਂਝਾ ਕਰਦਾ ਹਾਂ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਨਵੀਨਤਾ ਮਸ਼ੀਨ ਹੈ।’ ਫਰਵਰੀ ਤੋਂ ਲੈ ਕੇ ਪ੍ਰਭਾਕਰ ਦੀ ਪੁਸ਼ਟੀ ਨੂੰ ‘ਉਸ ਦੀ ਅਗਵਾਈ ਅਤੇ ਨਵੀਨਤਾ ਮੁਖਤਿਆਰ ਦੇ ਸ਼ਾਨਦਾਰ ਟ੍ਰੈਕ ਰਿਕਾਰਡ ਦੇ ਨਾਲ-ਨਾਲ ਵਿਗਿਆਨ ਅਤੇ ਟੈਕਨਾਲੋਜੀ ਨੀਤੀ ‘ਚ ਉਸ ਦੀ ਵਿਆਪਕ ਮੁਹਾਰਤ ਦਾ ਪ੍ਰਮਾਣ’ ਕਿਹਾ ਜਾਂਦਾ ਹੈ।