ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਬ੍ਰਿਟੇਨ ਦੇ ਸਭ ਤੋਂ ਵੱਡੇ ਅਕਾਦਮਿਕ ਹਸਪਤਾਲਾਂ ਦਾ ਸੰਚਾਲਨ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਹਾਸਪਿਟਲਜ਼ ਐੱਨ.ਐੱਚ.ਐੱਸ. ਫਾਊਂਡੇਸ਼ਨ ਟਰੱਸਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। ਮੇਘਨਾ ਪੰਡਿਤ ਇਸ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਹੈ। ਇਸ ਦੇ ਨਾਲ ਉਹ ਇਸ ਟਰੱਸਟ ਦੀ ਪਹਿਲੀ ਭਾਰਤੀ ਮੂਲ ਦੀ ਸੀ.ਈ.ਓ. ਵੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਉਹ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ ਅੰਤਰਿਮ ਸੀ.ਈ.ਓ. ਵਜੋਂ ਕੰਮ ਕਰ ਰਹੀ ਸੀ। ਇਸ ਨਿਯੁਕਤੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਡਾ. ਪੰਡਿਤ ਨੇ ਕਿਹਾ ਕਿ ਉਹ ਮਰੀਜ਼ਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਗੇ।