ਕ੍ਰਿਪਟੋ ਐਕਸਚੇਂਜ ਐਫਟੀਐਕਸ ਦੇ ਇੰਜੀਨੀਅਰਿੰਗ ਦੇ ਸਾਬਕਾ ਨਿਰਦੇਸ਼ਕ ਭਾਰਤੀ ਮੂਲ ਦੇ ਨਿਸ਼ਾਦ ਸਿੰਘ ਨੇ ਆਖਰਕਾਰ ਅਪਰਾਧਿਕ ਦੋਸ਼ਾਂ ਨੂੰ ਕਬੂਲ ਲਿਆ ਹੈ। ਉਸ ਨੇ ਮੰਨਿਆ ਕਿ ਉਹ ਸਾਬਕਾ ਸੀ.ਈ.ਓ. ਸੈਮ ਬੈਂਕਮੈਨ-ਫ੍ਰਾਈਡ ਦੁਆਰਾ ਚਲਾਏ ਜਾ ਰਹੇ ਕ੍ਰਿਪਟੋ ਟਰੇਡਿੰਗ ਪਲੇਟਫਾਰਮ ‘ਚ ਅਰਬਾਂ ਡਾਲਰ ਦੇ ਕਥਿਤ ਘੁਟਾਲੇ ‘ਚ ਅਮਰੀਕਨ ਵਕੀਲਾਂ ਨਾਲ ਸਹਿਯੋਗ ਕਰ ਰਿਹਾ ਸੀ। ਇਹ ਵਪਾਰਕ ਪਲੇਟਫਾਰਮ ਵੀ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਨਿਸ਼ਾਦ ਸਿੰਘ ਨੇ ਛੇ ਸਾਜ਼ਿਸ਼ਾਂ ਦੇ ਦੋਸ਼ ਸਵੀਕਾਰ ਕੀਤੇ ਜਿਸ ‘ਚ ਵਾਇਰ ਫਰਾਡ ਕਰਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼ ਅਤੇ ਸੰਘੀ ਮੁਹਿੰਮ ਵਿੱਤ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਸ਼ਾਮਲ ਹੈ। ਬੈਂਕਮੈਨ-ਫ੍ਰਾਈਡ ਦੇ ਨਾਲ ਐੱਫ.ਟੀ.ਐਕਸ. ਦੇ ਸਹਿ-ਸੰਸਥਾਪਕ ਗੈਰੀ ਵੈਂਗ ਅਤੇ ਐੱਫ.ਟੀ.ਐਕਸ. ਦੀ ਭੈਣ ਹੈੱਜ ਫੰਡ ਅਲਾਮੇਡਾ ਰਿਸਰਚ ਦੀ ਸਾਬਕਾ ਮੁਖੀ ਕੈਰੋਲੀਨ ਐਲੀਸਨ ਸਾਰਿਆਂ ਨੂੰ ਚੱਲ ਰਹੇ ਕੇਸ ‘ਚ ਦੋਸ਼ੀ ਮੰਨਿਆ ਗਿਆ ਹੈ। ਯੂ.ਐਸ. ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਐੱਫ.ਟੀ.ਐਕਸ. ਵਿੱਚ ਇਕੁਇਟੀ ਨਿਵੇਸ਼ਕਾਂ ਨੂੰ ਧੋਖਾ ਦੇਣ ਲਈ ਇਕ ਬਹੁ-ਸਾਲਾ ਯੋਜਨਾ ‘ਚ ਉਸਦੀ ਭੂਮਿਕਾ ਲਈ ਨਿਸ਼ਾਦ ਸਿੰਘ ‘ਤੇ ਦੋਸ਼ ਲਗਾਇਆ। ਸ਼ਿਕਾਇਤ ਮੁਤਾਬਕ ਬੈਂਕਮੈਨ-ਫ੍ਰਾਈਡ ਦੁਆਰਾ ਨਿਵੇਸ਼ਕਾਂ ਨੂੰ ਦਿੱਤੇ ਗਏ ਝੂਠੇ ਭਰੋਸੇ ਦੇ ਬਾਵਜੂਦ ਕਿ ਐੱਫ.ਟੀ.ਐਕਸ. ਇੱਕ ਸੁਰੱਖਿਅਤ ਕ੍ਰਿਪਟੋ ਸੰਪਤੀ ਹੈ, ਨਿਸ਼ਾਦ ਸਿੰਘ ਨੇ ਸਾਫਟਵੇਅਰ ਕੋਡ ਬਣਾਇਆ ਜਿਸ ਨੇ ਐੱਫ.ਟੀ.ਐਕਸ. ਗਾਹਕ ਫੰਡ ਨੂੰ ਬੈਂਕਮੈਨ-ਫ੍ਰਾਈਡ ਅਤੇ ਵੈਂਗ ਦੀ ਮਲਕੀਅਤ ਵਾਲੇ ਇਕ ਕ੍ਰਿਪਟੋ ਹੈਜ ਫੰਡ ਅਲਾਮੇਡਾ ਰਿਸਰਚ ‘ਚ ਡਾਇਵਰਟ ਕਰਨ ਦੀ ਇਜਾਜ਼ਤ ਦਿੱਤੀ। ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਹੈ ਕਿ ਨਿਸ਼ਾਦ ਸਿੰਘ ਨੂੰ ਪਤਾ ਸੀ ਜਾਂ ਪਤਾ ਹੋਣਾ ਚਾਹੀਦਾ ਸੀ ਕਿ ਅਜਿਹੇ ਬਿਆਨ ਝੂਠੇ ਅਤੇ ਗੁੰਮਰਾਹਕੁੰਨ ਹਨ। ਸ਼ਿਕਾਇਤ ‘ਚ ਇਹ ਵੀ ਦੋਸ਼ ਲਾਇਆ ਗਿਆ ਕਿ ਨਿਸ਼ਾਦ ਸਿੰਘ ਐੱਫ.ਟੀ.ਐਕਸ. ਦੇ ਨਿਵੇਸ਼ਕਾਂ ਨੂੰ ਧੋਖਾ ਦੇਣ ਦੀ ਯੋਜਨਾ ‘ਚ ਸਰਗਰਮ ਭਾਗੀਦਾਰ ਸੀ। ਇਸ ਤੋਂ ਇਲਾਵਾ ਨਿਸ਼ਾਦ ਸਿੰਘ ਨੇ ਨਿੱਜੀ ਵਰਤੋਂ ਅਤੇ ਖਰਚਿਆਂ ਲਈ ਐੱਫ.ਟੀ.ਐਕਸ. ਤੋਂ ਲਗਭਗ 6 ਮਿਲੀਅਨ ਡਾਲਰ ਵਾਪਸ ਲੈ ਲਏ ਜਿਸ ‘ਚ ਮਲਟੀ-ਮਿਲੀਅਨ ਡਾਲਰ ਦੇ ਘਰ ਦੀ ਖਰੀਦ ਅਤੇ ਚੈਰੀਟੇਬਲ ਕਾਰਨਾਂ ਲਈ ਦਾਨ ਸ਼ਾਮਲ ਹਨ।