ਭਾਰਤੀ ਮੂਲ ਦੀ ਅਮਰੀਕਨ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਫੋਨ ‘ਤੇ ਇਤਰਾਜ਼ਯੋਗ ਅਤੇ ਨਫਰਤ ਭਰੇ ਸੰਦੇਸ਼ ਮਿਲੇ ਹਨ। ਜੈਪਾਲ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਪੰਜ ਆਡੀਓ ਸੰਦੇਸ਼ ਸਾਂਝੇ ਕੀਤੇ। ਇਸ ਸੰਦੇਸ਼ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ ਜਿਨ੍ਹਾਂ ‘ਚ ਅਸ਼ਲੀਲ ਅਤੇ ਇਤਰਾਜ਼ਯੋਗ ਸ਼ਬਦ ਕਹੇ ਗਏ ਹਨ। ਇਸ ਸੰਦੇਸ਼ ‘ਚ ਇਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਮੁਲਕ ਇੰਡੀਆ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ। ਜੈਪਾਲ ਨੇ ਟਵੀਟ ਕੀਤਾ ਕਿ ਮੈਂ ਇੱਥੇ ਅਜਿਹਾ ਸੁਨੇਹਾ ਸਾਂਝਾ ਕਰਨ ਦਾ ਵਿਕਲਪ ਚੁਣਿਆ ਕਿਉਂਕਿ ਅਸੀਂ ਹਿੰਸਾ ਨੂੰ ਸਾਡੇ ਲਈ ਨਵੇਂ ਆਮ ਵਾਂਗ ਸਵੀਕਾਰ ਨਹੀਂ ਕਰ ਸਕਦੇ। ਅਸੀਂ ਨਸਲਵਾਦ ਅਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਜੋ ਇਸ ਹਿੰਸਾ ‘ਚ ਸ਼ਾਮਲ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਪਹਿਲਾਂ ਗਰਮੀਆਂ ‘ਚ ਇਕ ਵਿਅਕਤੀ ਨੇ ਸਿਆਟਲ ‘ਚ ਸਥਿਤ ਐੱਮ.ਪੀ. ਦੀ ਰਿਹਾਇਸ ਦੇ ਬਾਹਰ ਪਿਸਤੌਲ ਦਿਖਾਈ ਸੀ। ਪੁਲੀਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੈਲ (49) ਵਜੋਂ ਕੀਤੀ ਸੀ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।