ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਲਾਈਟਵੇਟ ਫਾਈਨਲ ‘ਚ ਇੰਡੀਆ ਦੀ ਮੁੱਕੇਬਾਜ਼ ਅਨਾਮਿਕਾ ਨੂੰ ਚੀਨ ਦੀ ਹੂ ਮਇਏਯੀ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਪਿਛਲੀ ਕੌਮੀ ਚੈਂਪੀਅਨ ਅਨਾਮਿਕਾ ਨੂੰ 50 ਕਿੱਲੋ ਭਾਰ ਵਰਗ ਦੇ ਖ਼ਿਤਾਬੀ ਮੁਕਾਬਲੇ ‘ਚ 1-4 ਦੇ ਫੈਸਲੇ ਨਾਲ ਹਾਰ ਮਿਲੀ। ਅਨਾਮਿਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਮਇਏਯੀ ਨੇ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਚੀਨ ਦੀ ਖਿਡਾਰਨ ਨੇ ਪਹਿਲਾ ਰਾਊਂਡ ਸਰਬਸੰਮਤੀ ਫ਼ੈਸਲੇ ਨਾਲ ਜਿੱਤਿਆ। ਅਨਾਮਿਕਾ ਨੇ ਪਹਿਲੇ ਰਾਊਂਡ ਦੇ ਮੁਕਾਬਲੇ ਦੂਜੇ ਰਾਊਂਡ ‘ਚ ਬਿਹਤਰ ਪ੍ਰਦਰਸ਼ਨ ਕੀਤਾ। ਆਖਰੀ ਰਾਊਂਡ ‘ਚ ਅਨਾਮਿਕਾ ਨੇ ਚੀਨ ਦੀ ਮੁੱਕੇਬਾਜ਼ ਨੂੰ ਕਈ ਮੁੱਕੇ ਜੜ੍ਹੇ ਤੇ ਪੰਜ ‘ਚੋਂ ਚਾਰ ਜੱਜਾਂ ਨੇ ਉਸ ਦੇ ਪੱਖ ‘ਚ ਫੈਸਲਾ ਦਿੱਤਾ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।