ਇਕ 38 ਸਾਲਾ ਭਾਰਤੀ ਨਾਗਰਿਕ ਦੀ ਸਿੰਗਾਪੁਰ ‘ਚ ਇਕ ਉਦਯੋਗਿਕ ਸਥਾਨ ‘ਤੇ ਅੱਗ ਲੱਗਣ ਦੀ ਘਟਨਾ ‘ਚ ਸੜ ਕੇ ਮੌਤ ਹੋ ਗਈ। ਇਸ ਤੋਂ ਬਾਅਦ ਕੰਮ ਵਾਲੀ ਥਾਂ ‘ਤੇ ਹਾਦਸਿਆਂ ‘ਚ ਮੌਤ ਦਾ ਇਹ 46ਵਾਂ ਮਾਮਲਾ ਹੈ ਜੋ ਕਿ 2016 ਤੋਂ ਬਾਅਦ ਸਭ ਤੋਂ ਵੱਧ ਹੈ। ਮਨੁੱਖੀ ਸ਼ਕਤੀ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ 21 ਟੂਆਸ ਐਵੇਨਿਊ 3 ਦੇ ਕੰਪਲੈਕਸ ‘ਚ ਸਿਲੰਡਰਾਂ ਤੋਂ ਜਲਣਸ਼ੀਲ ਗੈਸ ਐਸੀਟਲੀਨ ਦੇ ਲੀਕ ਹੋਣ ਕਾਰਨ ਲੱਗੀ ਸੀ। ਅੱਗ ‘ਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਹਾਦਸੇ ‘ਚ ਇਕ 43 ਸਾਲਾ ਚੀਨੀ ਨਾਗਰਿਕ ਵੀ ਝੁਲਸਿਆ ਹੈ। ਉਸ ਨੂੰ ਸਿੰਗਾਪੁਰ ਦੇ ਜਨਰਲ ਹਸਪਤਾਲ ਲਿਜਾਇਆ ਗਿਆ। ਮੰਤਰਾਲਾ ਨੇ ਕਿਹਾ ਕਿ ਉਸ ਨੇ ਏਸ਼ੀਆ ਟੈਕਨੀਕਲ ਗੈਸ ਦੇ ਮਾਲਕ ਅਤੇ ਠੇਕੇਦਾਰ ਨੂੰ ਜਲਣਸ਼ੀਲ ਗੈਸ ਸਿਲੰਡਰਾਂ ਦੀ ਜਾਂਚ ਅਤੇ ਰੱਖ-ਰਖਾਅ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿੰਗਾਪੁਰ ‘ਚ 2016 ‘ਚ ਕੰਮ ਵਾਲੇ ਸਥਾਨ ‘ਤੇ 66 ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ 2022 ‘ਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।