ਇੰਡੀਆ ਦੇ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਟੀ-20 ਵਰਲਡ ਕੱਪ 2022 ‘ਚ ਲਗਾਤਾਰ ਦੌੜਾਂ ਬਣਾ ਰਹੇ ਹਨ ਜਿਸ ਨਾਲ ਉਸ ‘ਤੇ ਰੁਪਿਆਂ ਦੀ ਬਰਸਾਤ ਹੋਣ ਦੀ ਸੰਭਾਵਨਾ ਹੈ। ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਵਿਰਾਟ ਕੋਹਲੀ ਪਹਿਲੇ ਸਥਾਨ ‘ਤੇ ਹਨ ਜਦਕਿ ਸੂਰਿਆ ਤੀਜੇ ਸਥਾਨ ‘ਤੇ। ਵੀਰਵਾਰ ਨੂੰ ਸੈਮੀਫਾਈਨਲ ‘ਚ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਅਜਿਹੇ ‘ਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਦੌੜ ਜ਼ਿਆਦਾ ਜ਼ਰੂਰੀ ਹੋ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਪੰਜ ਮੈਚਾਂ ‘ਚ ਨਾਬਾਦ 82, 62, 12, 64 ਤੇ 26 ਦੌੜਾਂ ਬਣਾਈਆਂ ਹਨ। ਦੂਜੇ ਪਾਸੇ ਸੂਰਿਆ ਕੁਮਾਰ ਨੇ 15, 51 ਨਾਬਾਦ, 68, 30 ਤੇ ਨਾਬਾਦ 61 ਦੌੜਾਂ ਬਣਾਈਆਂ ਹਨ। ਦੋਵੇਂ ਬੱਲੇਬਾਜ਼ ਦਬਾਅ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਸਮਰੱਥ ਹਨ। ਕੋਹਲੀ ਨੇ ਪਾਕਿਸਤਾਨ ਦੇ ਖ਼ਿਲਾਫ਼ ਅਜਿਹਾ ਕੀਤਾ ਸੀ ਜਦਕਿ ਸੂਰਿਆ ਨੇ ਦੱਖਣੀ ਅਫਰੀਕਾ ਖ਼ਿਲਾਫ਼ ਕੀਤਾ ਹੈ। ਸੂਰਿਆ ਦੇ ਦਮਦਾਰ ਪ੍ਰਦਰਸ਼ਨ ਕਾਰਨ ਅੱਜ ਪੂਰੀ ਦੁਨੀਆ ‘ਚ ਉਸ ਦੀ ਚਰਚਾ ਹੋ ਰਹੀ ਹੈ। ਭਾਰਤੀ ਟੀਮ ਦੇ ਨਵੇਂ ਸੁਪਰਸਟਾਰ ਸੂਰਿਆ ਕੁਮਾਰ ਯਾਦਵ ਦੇ ਬੱਲੇ ਦੀ ਵਰਖਾ ਹੋ ਰਹੀ ਹੈ। ਜਿਵੇਂ-ਜਿਵੇਂ ਸੂਰਿਆ ਕੁਮਾਰ ਯਾਦਵ ਦੇ ਬੱਲੇ ਤੋਂ ਦੌੜਾਂ ਨਿਕਲ ਰਹੀਆਂ ਹਨ, ਉਸੇ ਤਰ੍ਹਾਂ ਉਸ ਦੀ ਕਮਾਈ ਵੀ ਵਧ ਰਹੀ ਹੈ। ਸੂਰਿਆ ਕੁਮਾਰ ਯਾਦਵ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ‘ਚ ਆਈ.ਪੀ.ਐੱਲ. ਤੋਂ ਕੀਤੀ ਅਤੇ ਉਸ ਨੂੰ ਸਿਰਫ 10 ਲੱਖ ਰੁਪਏ ਮਿਲਦੇ ਸਨ ਪਰ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਬਦਲ ਗਿਆ। ਸੂਰਿਆ ਕੁਮਾਰ ਦਾ ਕਰੀਅਰ ਆਈ.ਪੀ.ਐੱਲ. ‘ਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਸ਼ੁਰੂ ਹੋਇਆ। ਇਕ ਤੋਂ ਬਾਅਦ ਇਕ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ ਟੀਮ ਇੰਡੀਆ ‘ਚ ਜਗ੍ਹਾ ਬਣਾਈ। ਹੌਲੀ-ਹੌਲੀ ਉਨ੍ਹਾਂ ਦੀ ਆਮਦਨ ਵੀ ਵਧ ਗਈ। ਜੇਕਰ ਮੌਜੂਦਾ ਸਮੇਂ ‘ਚ ਸੂਰਿਆ ਕੁਮਾਰ ਦੀ ਕਮਾਈ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਸੂਰਿਆ ਕੁਮਾਰ ਯਾਦਵ ਦੀ ਕੁੱਲ ਜਾਇਦਾਦ 32 ਕਰੋੜ ਰੁਪਏ ਦੇ ਕਰੀਬ ਹੈ। ਸੂਰਿਆ ਦੀ ਮਹੀਨਾਵਾਰ ਆਮਦਨ 70-80 ਲੱਖ ਰੁਪਏ ਦੇ ਕਰੀਬ ਹੈ। ਇਸ ਦੇ ਨਾਲ ਹੀ ਸਾਲਾਨਾ ਆਮਦਨ ਲਗਭਗ 8 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।