ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਡੋਲਫ ਹਿਟਲਰ ਨਾਲ ਤੁਲਨਾ ਕਰਨ ਵਾਲਾ ਪੋਸਟਰ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਰਾਸ਼ਟਰੀ ਰਾਜਧਾਨੀ ‘ਚ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਲਗਾਇਆ ਹੈ। ਪੋਸਟਰ ‘ਤੇ ਲਿਖਿਆ ਹੈ, ‘ਕੇਜਰੀਵਾਲ ਦੂਜਾ ਹੁਕਮਰਾਨ ਹੈ, ਜਿਸ ਨੇ ਆਪਣੇ ਸ਼ਹਿਰ ਨੂੰ ਗੈਸ ਚੈਂਬਰ ‘ਚ ਤਬਦੀਲ ਕੀਤਾ, ਹਿਟਲਰ ਪਹਿਲਾ ਸੀ। ਬੱਗਾ ਨੇ ਕਿਹਾ ਕਿ ਕੇਜਰੀਵਾਲ ਚੋਣਾਂ ਵਾਲੇ ਰਾਜਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਿਆਸੀ ਸੈਰ-ਸਪਾਟੇ ‘ਤੇ ਹਨ ਜਦੋਂ ਕਿ ਦਿੱਲੀ ਦੇ ਲੋਕ ਮਰ ਰਹੇ ਹਨ। ਉਨ੍ਹਾਂ ਕਿਹਾ ਹੈ, ‘ਮੈਂ ਉਸ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ ਕਿਉਂਕਿ ਇਹ ਦੁਨੀਆ ਦੀ ਦੂਜੀ ਉਦਾਹਰਣ ਹੈ ਜਿੱਥੇ ਕਿਸੇ ਨੇਤਾ ਨੇ ਆਪਣੇ ਹੀ ਹਕੂਮਤ ਵਾਲੇ ਇਲਾਕੇ ਨੂੰ ਗੈਸ ਚੈਂਬਰ ‘ਚ ਬਦਲ ਦਿੱਤਾ। ਕੇਜਰੀਵਾਲ ਪਿਛਲੇ 20 ਦਿਨਾਂ ਤੋਂ ਦਿੱਲੀ ‘ਚ ਨਜ਼ਰ ਨਹੀਂ ਆ ਰਹੇ, ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੇ ਲੋਕ ਪ੍ਰਦੂਸ਼ਣ ਕਾਰਨ ਮਰ ਰਹੇ ਹਨ ਪਰ ਕੇਜਰੀਵਾਲ ਸਿਆਸੀ ਸੈਰ-ਸਪਾਟੇ ‘ਤੇ ਹਨ।’