ਪੰਜਾਬੀ ਵਸੋਂ ਵਾਲੇ ਬਰੈਂਪਟਨ ਤੋਂ ਲਾਪਤਾ 25 ਸਾਲ ਦੀ ਭਾਰਤੀ ਮੂਲ ਦੀ ਔਰਤ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ। ਨਾਲ ਹੀ ਪੀਲ ਖੇਤਰ-22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਔਰਤ ਦਾ ਪਤਾ ਲਗਾਉਣ ‘ਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ। ਯਸ਼ਿਕਾ ਗੁਪਤਾ ਨਾਂ ਦੀ ਇਸ ਲੜਕੀ ਨੂੰ ਆਖਰੀ ਵਾਰ ਵੀਰਵਾਰ 19 ਜਨਵਰੀ ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ‘ਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ‘ਚ ਦੇਖਿਆ ਗਿਆ ਸੀ। ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਅਨ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’-3″ ਅਤੇ ਗੂੜ੍ਹੀਆਂ ਭੂਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ ਹੈ। ਉਸਨੂੰ ਆਖਰੀ ਵਾਰ ਬਰਗੰਡੀ/ਮਰੂਨ ਲੰਬੇ ਸਲੀਪਵੀਅਰ/ਟਰੈਕਸੂਟ ਅਤੇ ਕਾਲੇ ਬੂਟ ਪਹਿਨੇ ਦੇਖਿਆ ਗਿਆ ਸੀ। ਪੁਲੀਸ ਅਤੇ ਪਰਿਵਾਰ ਉਸ ਦੀ ਤੰਦਰੁਸਤੀ ਲਈ ਚਿੰਤਤ ਹਨ। ਯਸ਼ਿਕਾ ਗੁਪਤਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਯਾਸ਼ਿਕਾ ਬਾਰੇ ਹਾਲੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ।