ਕਾਂਵਡ਼ ਭਰ ਕੇ ਹਰਿਦੁਆਰ ਤੋਂ ਗਵਾਲੀਅਰ ਆ ਰਹੇ ਕਾਂਵਡ਼ੀਆਂ ਦਾ ਇਕ ਜਥਾ ਯੂ.ਪੀ. ਦੇ ਹਾਥਰਸ ’ਚ ਸਡ਼ਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਡੀ.ਜੀ. ਆਗਰਾ ਜ਼ੋਨ ਅਤੇ ਆਈ.ਜੀ. ਅਲੀਗਡ਼੍ਹ ਪੁਲੀਸ ਬਲ ਸਮੇਤ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਆਗਰਾ ਲਿਜਾਇਆ ਗਿਆ। ਇਥੇ ਇਲਾਜ ਦੌਰਾਨ ਇਕ ਗੰਭੀਰ ਮਰੀਜ਼ ਦੀ ਮੌਤ ਹੋ ਗਈ। ਕਾਂਵਡ਼ੀਆਂ ਨੂੰ ਕੁਚਲਣ ਵਾਲਾ ਡੰਪਰ ਵੀ ਗਵਾਲੀਅਰ ਦੇ ਠਾਕੁਰ ਟਰਾਂਸਪੋਰਟ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਡਰਾਈਵਰ ਪ੍ਰਵੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੰਪਰ ਬੈਲੇਸਟ ਨੂੰ ਸਿਕੰਦਰਾਉ ’ਚ ਖਾਲੀ ਕਰਕੇ ਗਵਾਲੀਅਰ ਪਰਤ ਰਿਹਾ ਸੀ। ਦੂਜੇ ਪਾਸੇ ਜਦੋਂ ਕਾਂਵਡ਼ੀਆਂ ਦੀਆਂ ਲਾਸ਼ਾਂ ਉਟੀਲਾ ਪੁੱਜੀਆਂ ਤਾਂ ਰਿਸ਼ਤੇਦਾਰਾਂ ਦਾ ਰੋਹ ਭਡ਼ਕ ਗਿਆ। ਰਿਸ਼ਤੇਦਾਰਾਂ ਨੇ ਲਾਸ਼ਾਂ ਨੂੰ ਬਡ਼ਾਗਾਓਂ ਹਾਈਵੇਅ ’ਤੇ ਰੱਖ ਕੇ ਹੰਗਾਮਾ ਕਰ ਦਿੱਤਾ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਦੂਜੇ ਪਾਸੇ ਜਾਮ ਕਾਰਨ ਸੱਜੇ ਪਾਸੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਮ੍ਰਿਤਕ ਦੇ ਵਾਰਸਾਂ ਨੇ 25-25 ਲੱਖ ਰੁਪਏ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ। ਇਸ ਹਾਦਸੇ ’ਚ 6 ਕਾਂਵਡ਼ੀਆਂ ਦੀ ਮੌਤ ਹੋਣ ਤੋਂ ਇਲਾਵਾ ਦੋ ਜ਼ਖਮੀ ਵੀ ਹੋਏ ਹਨ। ਕਾਂਵਡ਼ ਯਾਤਰੀਆਂ ਦਾ ਜਥਾ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਸਮੇਂ ਸਾਵਣ ਦਾ ਮਹੀਨਾ ਚਲ ਰਿਹਾ ਹੈ। ਗੰਗਾ ਘਾਟ ਤੋਂ ਕਾਂਵਡ਼ੀਆਂ ਦਾ ਜਥਾ ਪਵਿੱਤਰ ਗੰਗਾਜਲ ਲੈ ਕੇ ਆਪਣੇ-ਆਪਣੇ ਸਥਾਨਾਂ ਦੇ ਮੰਦਰਾਂ ’ਤੇ ਜਾਂਦੇ ਹਨ। ਕਾਂਵਡ਼ੀਆਂ ਦੇ ਜਥੇ ’ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀ ਹਰਿਦੁਆਰ ਤੋਂ ਗੰਗਾਜਲ ਲੈ ਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਹਾਦਸੇ ਮਗਰੋਂ ਮੌਕੇ ’ਤੇ ਪੁਲੀਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਮੌਕੇ ’ਤੇ ਰਾਹਤ ਕੰਮ ਸ਼ੁਰੂ ਕਰਵਾਇਆ। ਆਗਰਾ ਜ਼ੋਨ ਦੇ ਐਡੀਸ਼ਨ ਪੁਲੀਸ ਜਨਰਲ ਡਾਇਰੈਕਟਰ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।