ਦੱਖਣੀ ਫਲੋਰੀਡਾ ਦੇ ਪ੍ਰੀਸਕੂਲ ਦੇ ਬਾਹਰ ਇਕ ਕਾਰ ’ਚ ਛੱਡੇ ਜਾਣ ਤੋਂ ਬਾਅਦ ਇਕ ਤਿੰਨ ਸਾਲਾ ਮਾਸੂਮ ਦੀ ਮੌਤ ਹੋ ਗਈ ਜਿੱਥੇ ਉਸਦੇ ਮਾਤਾ-ਪਿਤਾ ਦੋਵੇਂ ਸਟਾਫ ਮੈਂਬਰ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਮਿਆਮੀ ਹੇਰਾਲਡ ਦੀ ਰਿਪੋਰਟ ਅਨੁਸਾਰ ਬੱਚਾ ਉਸੇ ਪਰਿਵਾਰ ਦੇ ਕਈ ਬੱਚਿਆਂ ਵਿੱਚੋਂ ਇਕ ਸੀ ਜੋ ਮਿਆਮੀ ਗਾਰਡਨ ’ਚ ਲੁਬਾਵਿਚ ਐਜੂਕੇਸ਼ਨਲ ਸੈਂਟਰ ’ਚ ਪਡ਼੍ਹਦੇ ਹਨ। ਬਾਹਰ ਦਾ ਤਾਪਮਾਨ 90 ਦੇ ਦਹਾਕੇ ਦੇ ਮੱਧ ਫਾਰਨਹੀਟ ’ਚ ਸੀ। ਬੇਹੋਸ਼ੀ ਦੀ ਹਾਲਤ ’ਚ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਪੋਰਟ ਅਨੁਸਾਰ ਸੋਮਵਾਰ ਦੇਰ ਰਾਤ ਪੁਲੀਸ ਦੁਆਰਾ ਮੁੰਡੇ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਗਈ ਸੀ। ਕੇਂਦਰ ਦੇ ਡੀਨ ਰੱਬੀ ਬੈਂਜਿਅਨ ਕੋਰਫ ਨੇ ਜਾਰੀ ਕੀਤੇ ਇਕ ਛੋਟੇ ਬਿਆਨ ’ਚ ਕਿਹਾ ਕਿ ਇਹ ਦੁਖਾਂਤ ਘਰ ਦੇ ਨੇਡ਼ੇ ਵਾਪਰਿਆ ਅਤੇ ਸਾਡੇ ਸਕੂਲੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਕੋਈ ਵੀ ਸ਼ਬਦ ਸਾਡੇ ਦਿਲ ਦੇ ਟੁੱਟਣ ਅਤੇ ਉਦਾਸੀ ਨੂੰ ਹਾਸਲ ਨਹੀਂ ਕਰ ਸਕਦਾ ਹੈ।