ਸ਼ਿਕਾਗੋ ਦੇ ਉਪਨਗਰ ਹਾਈਲੈਂਡ ਪਾਰਕ ’ਚ ਅਮਰੀਕਾ ਦੀ ਫਰੀਡਮ ਡੇਅ ਪਰੇਡ ਦੌਰਾਨ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਉਸ ਐੱਸ.ਯੂ.ਵੀ. ਦੀ ਭਾਲ ਕਰ ਰਹੀ ਸੀ ਜਿਸ ’ਚ ਹਮਲਾਵਰ ਫਰਾਰ ਹੋਏ ਸੀ। ਪੁਲੀਸ ਵੱਲੋਂ ਹਮਲਾਵਰ ਦਾ ਪਿੱਛਾ ਕਰਨ ’ਤੇ ਵਾਹਨ ਦੀ ਤਲਾਸ਼ੀ ਲਈ ਗਈ ਜਿਸ ’ਚ ਰੌਬਰਟ ਈ ਕ੍ਰਿਮੋ ਨੂੰ ਬੀਤੇ ਦਿਨ ਲੇਕ ਫੋਰੈਸਟ ਇਲੀਨੋਇਸ ਸੂਬੇ ’ਚ ਪਿੱਛਾ ਕਰਨ ਤੋਂ ਬਾਅਦ ਹਿਰਾਸਤ ’ਚ ਲੈ ਲਿਆ। ਦੱਸਣਯੋਗ ਹੈ ਕਿ ਅਮਰੀਕਾ ਦੇ ਆਜ਼ਾਦੀ ਦਿਵਸ ਪਰੇਡ ਮੌਕੇ ਫਾਇਰਿੰਗ ਕਰਕੇ ਛੇ ਜਣਿਆਂ ਨੂੰ ਮਾਰਨ ਤੇ ਕਈਆ ਨੂੰ ਜ਼ਖਮੀ ਕਰਨ ਵਾਲੇ ਮੁਲਜ਼ਮ ਰੌਬਰਟ ਬੌਬੀ ਕ੍ਰਿਮੋ, ਨੂੰ ਫਾਇਰਿੰਗ ’ਚ ਦਿਲਚਸਪੀ ਰੱਖਣ ਵਾਲੇ ਪ੍ਰਮੁੱਖ ਵਿਅਕਤੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਪੁਲੀਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦਾ ਪਿੱਛਾ ਕੀਤਾ ਜਿਸ ਨੂੰ ਉੱਤਰੀ ਸ਼ਿਕਾਗੋ ਦੇ ਇਕ ਪੁਲੀਸ ਅਧਿਕਾਰੀ ਨੇ ਯੂ.ਐੱਸ. ਰੂਟ ਨੰਬਰ 41 ’ਤੇ ਇਸ ਵਾਹਨ ਨੂੰ ਦੇਖਿਆ ਜਿਸ ਨੂੰ ਹਮਲਾਵਰ ਕ੍ਰਿਮੋ ਚਲਾ ਰਿਹਾ ਸੀ। ਪੁਲੀਸ ਵੱਲੋਂ ਪਿੱਛਾ ਕਰਨ ’ਤੇ ਉਸ ਨੇ ਵਾਹਨ ਭਜਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ, ਜੋ 2010 ਸਿਲਵਰ ਹੌਂਡਾ ਗੱਡੀ ਸੀ। ਹਾਈਲੈਂਡ ਪਾਰਕ ਦੇ ਪੁਲੀਸ ਮੁਖੀ ਲੂ ਜੋਗਮੇਨ ਨੇ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ ਕ੍ਰਿਮੋ ਦੇ ਰੁਕਣ ਤੋਂ ਪਹਿਲਾਂ ਅਤੇ ਬਿਨਾਂ ਕਿਸੇ ਘਟਨਾ ਦੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਉਸ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।