ਜ਼ੀਰਕਪੁਰ ਨਜ਼ਦੀਕ ਢਕੌਲੀ ਖੇਤਰ ‘ਚ ਪੁਲੀਸ ਅਤੇ ਗੈਂਗਸਟਰਾ ਵਿਚਕਾਰ ਹੋਏ ਮੁਕਾਬਲੇ ‘ਚ ਇਕ ਗੈਂਗਸਟਰ ਦੀ ਮੌਤ ਹੋ ਗਈ। ਮ੍ਰਿਤਕ ਗੈਂਗਸਟਰ ਦੀ ਪਛਾਣ ਯੁਵਰਾਜ ਸਿੰਘ ਜ਼ੋਰਾ ਦੇ ਰੂਪ ‘ਚ ਹੋਈ ਹੈ। ਮ੍ਰਿਤਕ ਗੈਂਗਸਟਰ ਯੁਵਰਾਜ ਸਿੰਘ ਜ਼ੋਰਾ ਲੰਘੇ ਦਿਨੀਂ ਫਗਵਾੜਾ ਵਿਖੇ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਸ਼ਾਮਲ ਸੀ। ਜ਼ੋਰਾ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ ਜਿਸ ਮਗਰੋਂ ਹੀ ਪੁਲੀਸ ਉਸਦਾ ਪਿੱਛਾ ਕਰ ਰਹੀ ਸੀ। ਪੁਲੀਸ ਨੂੰ ਸੂਹ ਮਿਲੀ ਸੀ ਕਿ ਮ੍ਰਿਤਕ ਗੈਂਗਸਟਰ ਇਥੋਂ ਦੇ ਇਕ ਹੋਟਲ ‘ਚ ਲੁਕਿਆ ਹੋਇਆ ਸੀ। ਪੁਲੀਸ ਵੱਲੋਂ ਜ਼ੀਰਕਪੁਰ ਦੇ ਡੀ.ਐੱਸ.ਪੀ. ਅਤੇ ਔਕੁ ਦੇ ਮੈਂਬਰ ਬਿਕਰਮਜੀਤ ਸਿੰਘ ਬਰਾੜ ਅਗਵਾਈ ਕਰ ਰਹੇ ਸੀ, ਵੱਲੋਂ ਹੋਟਲ ਨੂੰ ਘੇਰਾ ਪਾ ਕੇ ਗੈਂਗਸਟਰ ਜ਼ੋਰਾ ਨੂੰ ਸਰੈਂਡਰ ਕਰਨ ਲਈ ਕਿਹਾ ਪਰ ਉਸ ਵੱਲੋਂ ਅੱਗੇ ਪੁਲੀਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜਿਸਦੀ ਜਵਾਬੀ ਕਾਰਵਾਈ ‘ਚ ਉਹ ਪੁਲੀਸ ਦੇ ਹੱਥੋਂ ਮਾਰਿਆ ਗਿਆ। ਦੱਸਿਆ ਜਾ ਰਿਹਾ ਕਿ ਮ੍ਰਿਤਕ ਗੈਂਗਸਟਰ ਨਾਲ ਉਸਦਾ ਇਕ ਸਾਥੀ ਹੋਰ ਵੀ ਸੀ ਜਿਸ ਬਾਰੇ ਪੁਲੀਸ ਹਾਲੇ ਕੋਈ ਪੁਸ਼ਟੀ ਨਹੀਂ ਕਰ ਰਹੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਭਗ ਦੋ ਘੰਟੇ ਪੁਲੀਸ ਨਾਲ ਮੁੱਠਭੇੜ ਚਲੀ। ਪੁਲੀਸ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ।