ਯੂਕਰੇਨ ਨੇੜੇ ਫਾਇਰਿੰਗ ਰੇਂਜ ‘ਚ ਦੋ ਵਿਅਕਤੀਆਂ ਨੇ ਫੌਜੀਆਂ ‘ਤੇ ਗੋਲੀਬਾਰੀ ਕੀਤੀ ਜਿਸ ‘ਚ 11 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਗੋਲੀਬਾਰੀ ਦੱਖਣੀ-ਪੱਛਮੀ ਰੂਸ ਦੇ ਬੇਲਗੋਰੋਡ ਖੇਤਰ ‘ਚ ਹੋਈ ਜੋ ਯੂਕਰੇਨ ਦੀ ਸਰਹੱਦ ਨਾਲ ਲੱਗਦੀ ਹੈ। ਬਿਆਨ ਅਨੁਸਾਰ ਸਾਬਕਾ ਸੋਵੀਅਤ ਗਣਰਾਜ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਅਭਿਆਸ ਦੌਰਾਨ ਸਵੈਸੇਵੀ ਸੈਨਿਕਾਂ ‘ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਜਵਾਬੀ ਕਾਰਵਾਈ ‘ਚ ਮਾਰੇ ਗਏ। ਮੰਤਰਾਲੇ ਨੇ ਇਸ ਘਟਨਾ ਨੂੰ ਅੱਤਵਾਦੀ ਫ਼ੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਜਲਦੀ ਤਾਇਨਾਤੀ ਦੇ ਆਦੇਸ਼ ਦੇ ਵਿਚਕਾਰ ਹੋਈ ਹੈ। ਰਾਸ਼ਟਰਪਤੀ ਦੇ ਇਸ ਹੁਕਮ ਦੇ ਵਿਰੋਧ ‘ਚ ਪੂਰੇ ਰੂਸ ‘ਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਹਜ਼ਾਰਾਂ ਲੋਕ ਦੇਸ਼ ਛੱਡ ਕੇ ਕਿਤੇ ਹੋਰ ਚਲੇ ਗਏ। ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,22,000 ਤੋਂ 300,000 ਫ਼ੌਜੀ ਸਿਖਲਾਈ ਪ੍ਰਾਪਤ ਨਾਗਰਿਕਾਂ ਦੀ ਤਾਇਨਾਤੀ ਦਾ ਆਦੇਸ਼ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 33,000 ਪਹਿਲਾਂ ਹੀ ਮਿਲਟਰੀ ਯੂਨਿਟਾਂ ‘ਚ ਸ਼ਾਮਲ ਹੋ ਚੁੱਕੇ ਹਨ, ਜਦੋਂ ਕਿ 16,000 ਯੂਕਰੇਨ ‘ਿਚ ਚੱਲ ਰਹੇ ਫ਼ੌਜੀ ਆਪ੍ਰੇਸ਼ਨ ਦਾ ਹਿੱਸਾ ਬਣ ਚੁੱਕੇ ਹਨ। ਪੁਤਿਨ ਦੁਆਰਾ ਸਤੰਬਰ ‘ਚ ਜਾਰੀ ਕੀਤੇ ਗਏ ਆਦੇਸ਼ ਦੇ ਤਹਿਤ 65 ਸਾਲ ਤੋਂ ਘੱਟ ਉਮਰ ਦੇ ਲਗਭਗ ਸਾਰੇ ਮਰਦ ਫ਼ੌਜੀ ਸਿਖਲਾਈ ਵਾਲੇ ਨਾਗਰਿਕਾਂ ਵਜੋਂ ਰਜਿਸਟਰਡ ਹਨ। ਇਸ ਫ਼ੈਸਲੇ ‘ਤੇ ਆਮ ਲੋਕਾਂ ‘ਚ ਨਾਂਹ-ਪੱਖੀ ਪ੍ਰਤੀਕਰਮ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਦੇ ਇਸ ਹੁਕਮ ਤੋਂ ਬਾਅਦ ਹਜ਼ਾਰਾਂ ਲੋਕ ਰੂਸ ਛੱਡ ਕੇ ਗੁਆਂਢੀ ਮੁਲਕਾਂ ਵੱਲ ਪਰਵਾਸ ਕਰਨ ਲੱਗੇ। ਫਰਵਰੀ ‘ਚ ਪੂਰਬੀ ਯੂਰਪੀ ਦੇਸ਼ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਡੂੰਘੀ ਫ਼ੌਜੀ ਅਤੇ ਆਮ ਨਾਗਰਿਕਾਂ ਦਾ ਨੁਕਸਾਨ ਹੋਇਆ ਹੈ। ਇਸ ਮਗਰੋਂ ਰੂਸ ਨੇ ਯੂਕਰੇਨ ਦੇ ਇਕ ਹਿੱਸੇ ‘ਚ ਭਾਰੀ ਬੰਬਾਰੀ ਕੀਤੀ ਜਿਸ ਨਾਲ ਵੱਡੇ ਪੱਧਰ ‘ਤੇ ਤਬਾਹੀ ਦੀਆਂ ਖ਼ਬਰਾਂ ਹਨ।