ਪਹਿਲੀ ਅਕਤੂਬਰ ਤੋਂ ਬਦਲ ਜਾਣਗੇ
ਬਲੂ ਵਾਟਰ ਬ੍ਰਿੱਜ ਦੇ ਟੋਲ ਰੇਟਸ
ਫੈਡਰਲ ਬ੍ਰਿੱਜ ਕਾਰਪੋਰੇਸ਼ਨ ਲਿਮਿਟਿਡ (ਐਫਬੀਸੀਐਲ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਬਲੂ ਵਾਟਰ ਬ੍ਰਿੱਜ ਉੱਤੇ ਟੋਲ ਤੇ ਸਹਾਇਕ ਦਰਾਂ ਲਈ ਕਰੰਸੀ ਪੈਰਿਟੀ (ਜਦੋਂ ਦੋ ਕਰੰਸੀਜ਼ ਦਾ ਐਕਸਚੇਂਜ ਰੇਟ ਇੱਕ ਹੋਵੇ) ਨੂੰ ਐਡਜਸਟ ਕਰ ਰਿਹਾ ਹੈ। ਇੱਥੋਂ ਅਮੂਮਨ ਅਮਰੀਕਾ ਜਾਣ ਵਾਲਾ ਟਰੈਫਿਕ ਲੰਘਦਾ ਹੈ ਤੇ ਇਹ ਫੈਸਲਾ ਪਹਿਲੀ ਅਕਤੂਬਰ, 2023 ਤੋਂ ਲਾਗੂ ਹੋ ਜਾਵੇਗਾ।ਇਹ ਦਰਾਂ ਤੇ ਇਨ੍ਹਾਂ ਦੇ ਬਰਾਬਰ ਦੀ ਅਮਰੀਕੀ ਕਰੰਸੀ ਹੇਠਾਂ ਦਿੱਤੇ ਗਏ ਟੇਬਲ ਤੋਂ ਪਤਾ ਕੀਤੀ ਜਾ ਸਕਦੀ ਹੈ :
ConneXion Pre-paid Rate | Cash / Debit / Credit Rate | US Currency | |
(CAD) | (CAD) | (USD) | |
Passenger Vehicle | $4.50 | $6.00 | $4.50 |
Extra Axle | $4.50 | $6.00 | $4.50 |
Commercial Per Axle* | $4.75 | $6.00 | $4.50 |
ਨੋਟ : ਕਮਰਸ਼ੀਅਲ ਪਰ ਐਕਸਲ ਰੇਟ ਉਨ੍ਹਾਂ ਸਾਰੀਆਂ ਗੱਡੀਆਂ ਉੱਤੇ ਲਾਗੂ ਹੋਵੇਗਾ ਜਿਹੜੀਆਂ 2·45 ਮੀਟਰ (8 ਫੁੱਟ) ਦੀਆਂ ਜਾਂ ਇਸ ਤੋਂ ਵੱਡੀਆਂ ਹੋਣਗੀਆਂ।
ਓਵਰਸਾਈਜ਼ਡ ਲੋਡਜ਼ ਲਈ
- ਸਾਰੀ ਫੀਸ ਬੇਸ ਟੋਲ ਰੇਟਸ ਤੋਂ ਇਲਾਵਾ ਹੋਵੇਗੀ।
- ਚੌੜੇ ਲੋਡ ਜਿਹੜੇ ਚੌੜਾਈ ਵਿੱਚ 5·28 ਮੀਟਰ (17 ਫੁੱਟ 4 ਇੰਚ) ਹੋਣਗੇ, ਦੀ ਇਜਾਜ਼ਤ ਨਹੀਂਂ ਹੋਵੇਗੀ (ਇਹ ਚੇਤੇ ਰਹੇ ਕਿ ਬਲੂ ਵਾਟਰ ਬਿੱ੍ਰਜ ਉੱਤੇ ਰੀਹੈਬਲੀਟੇਸ਼ਨ ਪੋ੍ਰਜੈਕਟ ਚੱਲਦਾ ਹੋਣ ਕਾਰਨ, ਇਸ ਸਮੇਂ ਸਾਰੀਆਂ ਗੱਡੀਆਂ ਉੱਤੇ ਆਰਜ਼ੀ ਚੌੜਾਈ ਦੀ ਸੀਮਾ 3·3 ਮੀਟਰ (11 ਫੁੱਟ) ਹੈ।
- ਓਵਰਸਾਈਜ਼ ਲੋਡਜ਼ ਨੂੰ ਉਸ ਸਮੇਂ ਹੀ ਪੁਲ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਦੋਂ ਟਰੈਫਿਕ ਇਜਾਜ਼ਤ ਦੇਵੇ।
- ਕਿਸੇ ਨੂੰ ਵੀ ਬ੍ਰਿੱਜ ਉੱਤੇ ਪਹੁੰਚਣ ਤੋਂ 24 ਘੰਟੇ ਪਹਿਲਾਂ ਇੱਥੋਂ ਲੰਘਣ ਦਾ ਸ਼ਡਿਊਲ ਨਿਰਧਾਰਤ ਕਰਨ ਲਈ 519-336-2720 ਐਕਸਟੈਂਸ਼ਨ 1 ਉੱਤੇ ਕਾਲ ਕਰਨਾ ਚਾਹੀਦਾ ਹੈ।
ਪਹਿਲੀ ਅਕਤੂਬਰ ਤੋਂ ਪ੍ਰਭਾਵਿ਼ਤ ਹੋ ਕੇ
Fees for oversized vehicles | Time A9 PM to 8:59 AM | Time B 9 AM to 8:59 PM | ||
---|---|---|---|---|
CAD | USD | CAD | USD | |
Wide loads ranging from 3.84 metres (12 feet 6 inches) to a maximum of 5.28 metres (17 feet 4 inches) in width | $79.50 | $60.25 | $265.25 | $201.25 |
Overweight loads ranging from 68,000 kg (150,000 lbs.) to 113,400 kg (250,000 lbs.) | $79.50 | $60.25 | $265.25 | $201.25 |
Overweight loads over 113,400 kg (250,000 lbs.) | $159.25 | $121.00 | $530.50 | $402.75 |
Long loads exceeding 30.8 metres (101 feet) | $79.50 | $60.25 | $265.25 | $201.25 |
EFFECTIVE October 1, 2023
Other fees | CAD | USD |
Storage fee in compound per calendar day | $53.00 | $40.25 |
Escort fee for oversized loads & explosives | $79.50 | $60.25 |
Diesel Fuel – 19 litres (5 gallons) | $79.50 | $60.25 |
ਐਸਕੌਰਟਸ ਲਈ
- ਜਦੋਂ ਤੁਸੀਂ ਆਪਣੀ ਐਸਕੌਰਟ ਮੁਹੱਈਆ ਕਰਵਾ ਰਹੇ ਹੋ ਤਾਂ ਕੋਈ ਐਸਕੌਰਟ ਫੀਸ ਨਹੀਂ
- ਜੇ ਕਿਸੇ ਵੀ ਲੋਡ ਲਈ ਜਿਹੜਾ 3·84 ਮੀਟਰ (12 ਫੁੱਟ 6 ਇੰਚ) ਜਾਂ ਚੌੜਾਈ ਵਿੱਚ ਇਸ ਤੋਂ ਵੱਧ ਹੋਵੇ ਲਈ ਐਸਕੌਰਟ ਦੀ ਲੋੜ ਹੈ (ਇਹ ਚੇਤੇ ਰਹੇ ਕਿ ਬਲੂ ਵਾਟਰ ਬਿੱ੍ਰਜ ਉੱਤੇ ਰੀਹੈਬਲੀਟੇਸ਼ਨ ਪ੍ਰੋਜੈਕਟ ਚੱਲਦਾ ਹੋਣ ਕਾਰਨ, ਇਸ ਸਮੇਂ ਸਾਰੀਆਂ ਗੱਡੀਆਂ ਉੱਤੇ ਆਰਜ਼ੀ ਚੌੜਾਈ ਦੀ ਸੀਮਾ 3·3 ਮੀਟਰ (11 ਫੁੱਟ) ਹੈ।
- ਉਸ ਸੂਰਤ ਵਿੱਚ ਵੀ ਐਸਕੌਰਟ ਦੀ ਲੋੜ ਹੋਵੇਗੀ ਜੇ ਲੰਬਾਈ ਵਿੱਚ ਕੋਈ ਵੀ ਲੋਡ 30·8 ਮੀਟਰ (101 ਫੁੱਟ) ਜਾਂ ਇਸ ਤੋਂ ਵੱਧਦਾ ਹੈ।
ਆਖਰੀ ਵਾਰੀ ਐਫਬੀਸੀਐਲ ਨੇ ਕੈਨੇਡੀਅਨ ਟੋਲ ਰੇਟਸ ਅਪਰੈਲ 2023 ਵਿੱਚ ਐਡਜਸਟ ਕੀਤੇ ਸਨ।
ਹਾਲਾਂਕਿ ਐਫਬੀਸੀਐਲ ਅਜੇ ਵੀ ਪੂਰੀ ਚੌਕਸੀ ਨਾਲ ਟਰੈਫਿਕ ਦੇ ਫਲੋਅ ਉੱਤੇ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵਾਂ ਨੂੰ ਵਾਚ ਰਹੀ ਹੈ ਤੇ ਅਮਰੀਕੀ ਡਾਲਰ ਵਿੱਚ ਤਬਦੀਲੀ ਦਾ ਮੁੱਖ ਕਾਰਨ ਵੀ ਇਹੋ ਹੈ ਕਿਉਂਕਿ ਇਸ ਨਾਲ ਨਵੀਆਂ ਵੈਲਿਊਜ਼ ਵਿੱਚ ਕਾਫੀ ਫਰਕ ਪਾਇਆ ਜਾਂਦਾ ਸੀ। ਬਲੂ ਵਾਟਰ ਬਿੱ੍ਰਜ ਟੋਲ ਰੇਟਜ਼ ਦੀ ਅਸੈਸਮੈਂਟ ਹਰ ਛੇ ਮਹੀਨੇ ਬਾਅਦ ਹੁੰਦੀ ਹੈ। ਹੁਣ ਇਨ੍ਹਾਂ ਟੋਲ ਦਰਾਂ ਅਤੇ ਯੂਐਸ ਕਰੰਸੀ ਦਾ ਅਗਲਾ ਮੁਲਾਂਕਣ ਪਹਿਲੀ ਅਪਰੈਲ, 2024 ਨੂੰ ਹੋਵੇਗਾ।
ਟੋਲ ਰੇਟ ਦੀ ਇਹ ਐਡਜਸਟਮਂੈਟ ਹੋਰਨਾਂ ਇੰਟਰਨੈਸ਼ਨਲ ਬ੍ਰਿਜਿਜ਼ ਵਾਂਗ ਹੀ ਕੀਤੀ ਜਾਂਦੀ ਹੈ। ਇੱਥੇ ਉਨ੍ਹਾਂ ਪੁਲਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਮੁਲਾਂਕਣ ਆਰਥਿਕ ਹਾਲਾਤ ਤੇ ਕਰੰਸੀ ਐਕਸਚੇਂਜ ਦਰਾਂ ਵਿੱਚ ਹੋਣ ਵਾਲੇ ਉਤਰਾਅ ਚੜ੍ਹਾਂਅ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਕੀਤਾ ਜਾਂਦਾ ਹੈ।
ਐਫਬੀਸੀਐਲ ਵੱਲੋਂ ਟਰੈਵਲਰਜ਼ ਨੂੰ ਕੌਨਐਕਸਿਓਨ ਪ੍ਰੀ–ਪੇਡ ਟੋਲ ਪ੍ਰੋਗਰਾਮ ਅਪਨਾਉਣ ਦੀ ਹੱਲਾਸ਼ੇਰੀ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਤੇਜ਼ੀ, ਆਸਾਨੀ ਤੇ ਕੌਸਟ ਪ੍ਰਭਾਵਿਤ ਹੱਲ ਰਾਹੀਂ ਪੁਲ ਪਾਰ ਕੀਤਾ ਜਾ ਸਕਦਾ ਹੈ। ਘੱਟ ਟੋਲ ਦੇ ਨਾਲ ਨਾਲ ਕੌਨਐਕਸਿਂਓਨ ਯੂਜ਼ਰਜ਼ ਨੂੰ ਤੇਜ਼, ਆਟੋਮੇਟਿਡ ਟੋਲ ਦੀ ਅਦਾਇਗੀ ਸਾਰੀਆਂ ਲੇਨਜ਼ ਵਿੱਚ ਕਰਨ ਦੀ ਖੁੱਲ੍ਹ ਦਿੰਦਾ ਹੈ। ਕੌਨਐਕਸਿਓਨ ਲਈ ਸਾਈਨ ਅੱਪ ਕਰਨ ਵਾਸਤੇ ਤੁਸੀਂ federalbridge.ca/conneXion/ ਉੱਤੇ ਜਾ ਸਕਦੇ ਹੋਂ। ਜਿਹੜੇ ਪਹਿਲਾਂ ਹੀ ਕੌਨਐਕਸਿਓਨ ਦੀ ਵਰਤੋਂ ਕਰ ਰਹੇ ਹਨ ਉਨ੍ਹਾ ਕੋਲ ਆਪਣੇ ਟੈਗ ਦ ਐੱਜ ਪਾਸ ਐਕਾਊਂਟ ਸਿਸਟਮ ਨਾਲ ਲਿੰਕ ਕਰ ਸਕਦੇ ਹਨ।ਇਸ ਨੂੰ ਮਿਸ਼ੀਗਨ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਮੈਨੇਜ ਕੀਤਾ ਜਾਂਦਾ ਹੈ।