ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਬੁੱਧਵਾਰ ਨੂੰ ਇਕ ਮਿਨੀ ਬੱਸ ਡੂੰਘੀ ਖੱਡ ‘ਚ ਡਿੱਗ ਗਈ ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ‘ਚ 36 ਯਾਤਰੀ ਸਫਰ ਕਰ ਰਹੇ ਸਨ। ਬੱਸ ਗਲੀ ਮੈਦਾਨ ਤੋਂ ਪੁਣਛ ਵੱਲ ਜਾ ਰਹੀ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਈ। ਸਵਜੀਯਾਨ ਦੇ ਸਰਹੱਦੀ ਇਲਾਕੇ ‘ਚ ਬਚਾਅ ਕਾਰਜ ਜਾਰੀ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਬਿਹਤਰੀਨ ਇਲਾਜ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਕੁਝ ਜ਼ਖ਼ਮੀਆਂ ਨੂੰ ਮੰਡੀ ਦੇ ਹਸਪਤਾਲ ‘ਚ ਤਬਦੀਲ ਕੀਤਾ ਗਿਆ ਹੈ।
ਓਧਰ ਬਿਹਾਰ ਦੇ ਬੇਗੂਸਰਾਏ ਤੋਂ ਖ਼ਬਰ ਹੈ ਕਿ ਮੋਟਰਸਾਈਕਲ ਸਵਾਰ ਅਪਰਾਧੀਆਂ ਵੱਲੋਂ 9 ਲੋਕਾਂ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ। ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਬੱਚਵਾੜਾ ਥਾਣਾ ਖੇਤਰ ਤੋਂ ਫੁਲਵਰੀਆ ਥਾਣਾ ਖੇਤਰ ‘ਚ ਫਾਇਰਿੰਗ ਕੀਤੀ, ਫਿਰ ਚਕੀਆ ਥਾਣੇ ‘ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਇਸ ਫਾਇਰਿੰਗ ‘ਚ ਚਕੀਆ ਥਾਣਾ ਖੇਤਰ ‘ਚ 3 ਲੋਕ ਜ਼ਖਮੀ ਹੋ ਗਏ। ਤੇਗੜਾ ਥਾਣਾ ਖੇਤਰ ‘ਚ 2 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਹੈ ਜਦਕਿ ਫੁਲਵਰੀਆ ਥਾਣਾ ਖੇਤਰ ‘ਚ 2 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਹੈ। ਇਸ ਗੋਲੀਬਾਰੀ ‘ਚ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਣਛ ਜ਼ਿਲ੍ਹੇ ‘ਚ ਮਿੰਨੀ ਬੱਸ ਖੱਡ ‘ਚ ਡਿੱਗਣ ਕਾਰਨ 11 ਮੌਤਾਂ, ਬੇਗੂਸਰਾਏ ‘ਚ ਬਦਮਾਸ਼ਾਂ ਵੱਲੋਂ ਫਾਇਰਿੰਗ
Related Posts
Add A Comment