ਨਾਈਜੀਰੀਆ ਦੇ ਉੱਤਰੀ-ਕੇਂਦਰੀ ਕੋਗੀ ਸੂਬੇ ‘ਚ ਇਕ ਪ੍ਰਮੁੱਖ ਸੜਕ ‘ਤੇ ਇਕ ਪੈਟਰੋਲ ਟੈਂਕਰ ਦੇ ਹਾਦਸਾਗ੍ਰਸਤ ਹੋਣ ਅਤੇ ਫਿਰ ਧਮਾਕਾ ਹੋਣ ਨਾਲ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਰਾਤ ਨੂੰ ਓਫੂ ਕੌਂਸਲ ਖੇਤਰ ਦੀ ਇਕ ਪ੍ਰਮੁੱਖ ਸੜਕ ‘ਤੇ ਟੈਂਕਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਇਸ ਤੋਂ ਬਾਅਦ ਟੈਂਕਰ ਇਕ ਹੋਰ ਵਾਹਨ ਨਾਲ ਟਕਰਾ ਗਿਆ ਜਿਸ ਨਾਲ ਉਸ ‘ਚ ਅੱਗ ਲੱਗ ਗਈ। ਕੋਗੀ ਪੁਲੀਸ ਕਮਾਂਡ ਦੇ ਨਾਲ ਵਿਲੀਅਮ ਓਵੇ ਅਯਾ ਨੇ ਕਿਹਾ ਕਿ ਟੈਂਕਰ ਨੂੰ ਅੱਗ ਲੱਗ ਗਈ ਅਤੇ ਉਹ ਕਈ ਕਾਰਾਂ ਨੂੰ ਟੱਕਰ ਮਾਰਦਾ ਹੋਇਆ ਅੱਗੇ ਵਧਿਆ ਅਤੇ ਇਸ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੇ ਫੈਡਰਲ ਰੋਡ ਸੇਫਟੀ ਕੋਰ ਦੇ ਬੀਸੀ ਕਾਜ਼ਿਮ ਨੇ ਕਿਹਾ ਕਿ ਇਕ ਹਾਦਸੇ ‘ਚ 18 ਲੋਕ ਜ਼ਖਮੀ ਹੋਏ ਹਨ। ਕਾਜ਼ਿਮ ਨੇ ਕਿਹਾ ਕਿ ਜਿਸ ਸੜਕ ‘ਤੇ ਹਾਦਸਾ ਹੋਇਆ ਹੈ ਉਸ ਨੂੰ ਘੇਰ ਲਿਆ ਗਿਆ ਹੈ ਅਤੇ ਸੜਕ ਸੁਰੱਖਿਆ ਕਰਮਚਾਰੀ ਪੀੜਤਾਂ ਦੀ ਪਛਾਣ ਕਰਨ ਲਈ ਜਾਣਕਾਰੀ ਇਕੱਠੀ ਕਰ ਰਹੇ ਹਨ। ਨਾਈਜੀਰੀਆ ਦੀਆਂ ਜ਼ਿਆਦਾਤਰ ਮੁੱਖ ਸੜਕਾਂ ‘ਤੇ ਅਜਿਹੇ ਹਾਦਸੇ ਇੰਨੇ ਆਮ ਹਨ ਕਿ ਦੇਸ਼ ਨੇ ਇਨ੍ਹਾਂ ਨੂੰ ਰੋਕਣ ਲਈ ਨਵੇਂ ਉਪਾਅ ਸ਼ੁਰੂ ਕੀਤੇ ਹਨ। ਸਤੰਬਰ ‘ਚ ਕੋਗੀ ‘ਚ ਇਸੇ ਤਰ੍ਹਾਂ ਦੇ ਇਕ ਹਾਦਸੇ ‘ਚ 10 ਤੋਂ ਵੱਧ ਲੋਕ ਮਾਰੇ ਗਏ ਸਨ। ਸਟੇਟ ਕਮਿਸ਼ਨਰ ਕਿੰਗਸਲੇ ਫੈਨਵੋ ਨੇ ਕਿਹਾ ਕਿ ਕੂਗੀ ਦੇ ਅਧਿਕਾਰੀ ਤਾਜ਼ਾ ਹਾਦਸੇ ਦੀ ਜਾਂਚ ਕਰ ਰਹੇ ਹਨ।