ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ‘ਚ ਭਾਰਤੀ ਮੂਲ ਦੇ ਇਕ 30 ਸਾਲਾ ਨੌਜਵਾਨ ‘ਤੇ ਇਕ 21 ਸਾਲਾ ਔਰਤ ਨੂੰ ਕਤਲ ਕਰਨ ਦੇ ਦੋਸ਼ ਲੱਗੇ ਹਨ। ਉਸ ‘ਤੇ ਅਗਲੇ ਸਾਲ ਮਈ 2024 ‘ਚ ਕੇਸ ਚੱਲੇਗਾ ਅਤੇ ਉਦੋਂ ਤੱਕ ਉਸ ਨੂੰ ਹਿਰਾਸਤ ‘ਚ ਰੱਖਿਆ ਜਾਵੇਗਾ। ਅਫਗਾਨੀ ਮੂਲ ਦੀ ਔਰਤ ਫਰਜ਼ਾਨਾ ਯਾਕੂਬੀ ਦੇ ਕਤਲ ਦੇ ਦੋਸ਼ ‘ਚ ਨੌਜਵਾਨ ਦੀ ਪਛਾਣ ਆਕਲੈਂਡ ਹਾਈ ਕੋਰਟ ‘ਚ ਜਸਟਿਸ ਸੈਲੀ ਫਿਟਜ਼ਗਰਾਲਡ ਦੀ ਅਦਾਲਤ ‘ਚ ਕੰਵਰਪਾਲ ਸਿੰਘ ਵਜੋਂ ਹੋਈ, ਜੋ ਈਸਟ ਆਕਲੈਂਡ ‘ਚ ਰਹਿੰਦਾ ਸੀ। ਉਸ ਦਾ ਨਾਂ ਹੁਣ ਤੱਕ ਗੁਪਤ ਰੱਖਿਆ ਗਿਆ ਸੀ। ਉਸ ਨੂੰ 20 ਦਸੰਬਰ 2022 ਨੂੰ ਯਾਕੂਬੀ ਦੇ ਕਤਲ ਤੋਂ ਇਕ ਦਿਨ ਬਾਅਦ ਗ੍ਰਿਫ਼ਤਾਰ ਕਰ ਕੇ ਵਾਇਟਕਰੇ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਕੰਵਰਪਾਲ ਸਿੰਘ ਦੇ ਮਾਪੇ ਭਾਰਤ ‘ਚ ਰਹਿੰਦੇ ਹਨ। ਜਦੋਂ ਕਿ ਯਾਕੂਬੀ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ‘ਚ ਬਹੁਤ ਹੀ ਨਿਰਾਸ਼ਾਜਨਕ ਮਾਹੌਲ ‘ਚ ਅਦਾਲਤੀ ਕਾਰਵਾਈ ਵੇਖੀ। ਪਰਿਵਾਰਕ ਮੈਂਬਰਾਂ ਅਨੁਸਾਰ ਯਾਕੂਬੀ ਆਕਲੈਡ ਯੂਨੀਵਰਸਿਟੀ ਆਫ ਟੈਕਨਾਲੋਜੀ ‘ਚ ਵਕਾਲਤ ਦੀ ਪੜ੍ਹਾਈ ਕਰਦੀ ਸੀ। ਉਸ ਦੇ ਪਿਤਾ ਕਈ ਸਾਲ ਪਹਿਲਾਂ ਤਾਲਿਬਾਨ ਹਕੂਮਤ ਤੋਂ ਬਚ ਕੇ ਸ਼ਰਨਾਰਥੀ ਦੇ ਤੌਰ ‘ਤੇ ਅਫਗਾਨਿਸਤਾਨ ਤੋਂ ਨਿਊਜ਼ੀਲੈਂਡ ਸ਼ਰਨ ਲੈ ਕੇ ਪਹੁੰਚੇ ਸਨ। ਹਾਲਾਂਕਿ ਯਾਕੂਬੀ ਦੇ ਦੋ ਭਰਾ ਤੇ ਤਿੰਨ ਭੈਣਾਂ ਹਨ। ਯਾਕੂਬੀ ਸ਼ੀਆ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ, ਜਿਸ ਨੇ ਆਪਣੇ ਪਰਿਵਾਰ ਨਾਲ ਅਗਲੇ ਸਮੇਂ ਦੌਰਾਨ ਇਰਾਕ ‘ਚ ਧਾਰਮਿਕ ਯਾਤਰਾ ‘ਤੇ ਜਾਣਾ ਸੀ।