ਪੰਜਾਬ ਦੇ ਨਵੇਂ ਬਣੇ 5 ਮੰਤਰੀਆਂ, ਜਿਨ੍ਹਾਂ ਨੂੰ ਕੱਲ੍ਹ ਸਹੁੰ ਚੁਕਾਈ ਗਈ ਸੀ, ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੁਝ ਪੁਰਾਣੇ ਮੰਡੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋਡ਼ਾ ਨੂੰ ਸੂਚਨਾ ਤੇ ਲੋਕ ਸੰਪਰਕ, ਅਨਮੋਲ ਗਗਨ ਮਾਨ ਨੂੰ ਸੈਰ-ਸਪਾਟਾ ਤੇ ਸਭਿਆਚਾਰ, ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਥਾਨਕ ਸਰਕਾਰਾਂ ਤੇ ਚੇਤਨ ਸਿੰਘ ਜੌਡ਼ਾਮਾਜਰਾ ਨੂੰ ਸਿਹਤ ਮਹਿਕਮਾ ਦਿੱਤਾ ਗਿਆ ਹੈ। ਰਾਏ ਸਿੱਖ ਬਰਾਦਰੀ ਤੋਂ ਆਉਂਦੇ ਗੁਰੂ ਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ’ਚ ਫੇਰਬਦਲ ਕਰਨ ਤੋਂ ਬਾਅਦ ਮੰਤਰੀਆਂ ’ਚ ਵਿਭਾਗਾਂ ਦੀ ਵੰਡ ਕੀਤੀ ਗਈ। ਮੰਤਰੀਆਂ ਦੇ ਵਿਭਾਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਸੂਚੀ ਅਨੁਸਾਰ ਹਰਪਾਲ ਸਿੰਘ ਚੀਮਾ ਵਿੱਤ ਵਿਭਾਗ, ਪ੍ਰੋਗਰਾਮ ਸੰਚਾਲਨ, ਉਤਪਾਦ ਫੀਸ ਤੇ ਟੈਕਸੇਸ਼ਨ ਮੰਤਰੀ। ਡਾ. ਬਲਜੀਤ ਕੌਰ ਸਮਾਜਿਕ ਨਿਆਂ, ਅਧਿਕਾਰਤ ਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਹੋਣਗੇ। ਹਰਭਜਨ ਸਿੰਘ ਲੋਕ ਨਿਰਮਾਣ (ਬੀ ਐਂਡ ਆਰ) ਲਾਲ ਚੰਦ ਖੁਰਾਕ, ਨਾਗਰਿਕ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ, ਜੰਗਲੀ ਜੀਵ ਜਦਕਿ ਗੁਰਮੀਤ ਸਿੰਘ ਮੀਤ ਹੇਅਰ ਸ਼ਾਸਨ ਸੁਧਾਰ, ਪ੍ਰਿੰਟਿੰਗ ਤੇ ਸਟੇਸ਼ਨਰੀ, ਸਾਇੰਸ ਟੈਕਨਾਲੋਜੀ ਐਂਡ ਐਨਵਾਇਰਮੈਂਟ, ਖੇਡ ਅਤੇ ਯੁਵਾ ਸੇਵਾ, ਉੱਚ ਸਿੱਖਿਆ ਮੰਤਰੀ ਹੋਣਗੇ। ਇਸੇ ਤਰ੍ਹਾਂ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ, ਐੱਨਆਰਆਈ ਮਾਮਲੇ, ਖੇਤੀ ਅਤੇ ਕਿਸਾਨ ਕਲਿਆਣ ਅਤੇ ਲਾਲਜੀਤ ਭੁੱਲਰ ਆਵਾਜਾਈ, ਪਸ਼ੂਪਾਲਣ, ਮਛਲੀ ਪਾਲਣ ਤੇ ਡੇਅਰੀ ਵਿਕਾਸ। ਇਸ ਤੋਂ ਇਲਾਵਾ ਬ੍ਰਹਮ ਸ਼ੰਕਰ ਜਿੰਪਾ ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸਵੱਛਤਾ, ਹਰਜੋਤ ਸਿੰਘ ਬੈਂਸ ਵਾਟਰ ਰਿਸੋਰਸਿਜ਼, ਖ਼ਾਨ ਅਤੇ ਭੂ-ਵਿਗਿਆਨ, ਜੇਲ੍ਹ, ਸਕੂਲੀ ਸਿੱਖਿਆ ਬਣਾਏ ਗਏ ਹਨ।