ਮੁਹਾਲੀ ਵਿਖੇ ਖੇਡੇ ਗਏ ਆਈ.ਪੀ.ਐੱਲ. 2023 ਦੇ ਦੂਜੇ ਮੈਚ ‘ਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਕੋਲਕਾਤਾ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ 16 ਓਵਰਾਂ ‘ਚ 7 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ ਤੇ ਇਸੇ ਦੌਰਾਨ ਮੀਂਹ ਪੈਣ ਲੱਗਾ। ਮੀਂਹ ਪੈਣ ਸਮੇਂ ਕੋਲਕਾਤਾ ਪੰਜਾਬ ਤੋਂ ਡੀ.ਐੱਲ.ਐੱਸ. ਮੈਥਡ ਨਾਲ 7 ਦੌੜਾਂ ਦਾ ਪਿੱਛੇ ਸੀ। ਇਸ ਕਾਰਨ ਖੇਡ ਨੂੰ ਰੋਕਣਾ ਪਿਆ। ਮੀਂਹ ਨਾਲ ਰੁਕਣ ਦੀ ਸਥਿਤੀ ‘ਚ ਪੰਜਾਬ ਨੂੰ ਡੀ.ਐੱਲ.ਐੱਸ. ਮੈਥਡ ਨਾਲ 7 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਪੰਜਾਬ ਲਈ ਸੈਮ ਕੁਰੇਨ ਨੇ 1, ਅਰਸ਼ਦੀਪ ਸਿੰਘ ਨੇ 3, ਨਾਥਨ ਐਲਿਸ ਨੇ 1, ਸਿਕੰਦਰ ਰਜ਼ਾ ਨੇ 1, ਰਾਹੁਲ ਚਾਹਰ ਨੇ 1 ਵਿਕਟ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਮਨਦੀਪ ਸਿੰਘ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਦੀ ਗੇਂਦ ‘ਤੇ ਸੈਮ ਕੁਰੇਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਅਨੁਕੂਲ ਰਾਏ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਅਰਸ਼ਦੀਪ ਦੀ ਗੇਂਦ ‘ਤੇ ਰਜ਼ਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਰਹਿਮਾਨਉੱਲ੍ਹਾ ਗੁਰਬਾਜ਼ ਨੇ 22 ਦੌੜਾਂ, ਵੈਂਕਟੇਸ਼ ਅਈਅਰ ਨੇ 34 ਦੌੜਾਂ, ਆਂਦਰੇ ਰਸਲ ਨੇ 35 ਦੌੜਾਂ, ਕਪਤਾਨ ਨਿਤਿਸ਼ ਰਾਣਾ ਨੇ 24 ਦੌੜਾਂ, ਰਿੰਕੂ ਸਿੰਘ ਨੇ 4 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ 23 ਦੌੜਾਂ ਬਣਾ ਸਾਊਥੀ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਪੰਜਾਬ ਨੂੰ ਦੂਜਾ ਝਟਕਾ ਭਾਨੁਕਾ ਰਾਜਪਕਸ਼ੇ ਦੇ ਆਊਟ ਹੋਣ ਨਾਲ ਲੱਗਾ। ਰਾਜਪਕਸ਼ੇ 50 ਦੌੜਾਂ ‘ਤੇ ਉਮੇਸ਼ ਯਾਦਵ ਵੱਲੋਂ ਆਊਟ ਹੋਏ। ਰਾਜਪਕਸ਼ੇ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੋ 2 ਛੱਕੇ ਵੀ ਲਾਏ। ਇਸ ਤੋਂ ਬਾਅਦ ਪੰਜਾਬ ਦੀ ਤੀਜੀ ਵਿਕਟ ਜਿਤੇਸ਼ ਸ਼ਰਮਾ ਦੇ ਆਊਟ ਹੋਣ ਨਾਲ ਡਿੱਗੀ। ਜਿਤੇਸ਼ ਸਾਊਥੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਕਪਤਾਨ ਸ਼ਿਖਰ ਧਵਨ 40 ਦੌੜਾਂ ਬਣਾ ਚੱਕਰਵਰਤੀ ਵਲੋਂ ਆਊਟ ਹੋਏ, ਸ਼ਿਖਰ ਧਵਨ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਵੀ ਲਾਏ।