ਫੀਫਾ ਵਰਲਡ ਕੱਪ 2022 ਦੇ ਗਰੁੱਪ ਐੱਫ ਦੇ ਮੈਚ ‘ਚ ਪ੍ਰਸ਼ੰਸਕਾਂ ਨੂੰ ਉਹ ਮੈਚ ਦੇਖਣ ਨੂੰ ਨਹੀਂ ਮਿਲਿਆ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ। ਪਿਛਲੀ ਵਾਰ ਦੀ ਉਪ ਜੇਤੂ ਕ੍ਰੋਏਸ਼ੀਆ ਦੀ ਟੀਮ ਦਾ ਮੈਚ ‘ਚ ਦਬਦਬਾ ਰਿਹਾ ਪਰ ਟੀਮ ਗੋਲ ਨਹੀਂ ਕਰ ਸਕੀ। ਅਜਿਹੇ ‘ਚ ਮੋਰੱਕੋ ਨੇ ਵੀ ਜ਼ਬਰਦਸਤ ਖੇਡ ਦਿਖਾਈ ਅਤੇ ਮੈਚ 0-0 ਨਾਲ ਡਰਾਅ ‘ਤੇ ਖਤਮ ਕਰ ਦਿੱਤਾ। ਪੂਰੇ ਮੈਚ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਵਰਲਡ ਕੱਪ ਦਾ ਇਹ ਤੀਜਾ ਮੈਚ ਸੀ ਜੋ ਬਿਨਾਂ ਕਿਸੇ ਗੋਲ ਦੇ ਖਤਮ ਹੋਇਆ। ਇਸ ਤੋਂ ਪਹਿਲਾਂ ਪੋਲੈਂਡ ਅਤੇ ਮੈਕਸੀਕੋ ਵਿਚਾਲੇ ਹੋਏ ਮੈਚ ‘ਚ ਕੋਈ ਗੋਲ ਨਹੀਂ ਹੋਇਆ ਸੀ। ਫਿਰ ਡੈਨਮਾਰਕ ਅਤੇ ਟਿਊਨੀਸ਼ੀਆ ਵਿਚਾਲੇ ਖੇਡਿਆ ਗਿਆ ਮੈਚ ਵੀ ਡਰਾਅ ‘ਤੇ ਖਤਮ ਹੋਇਆ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਹਾਫ ‘ਚ ਦੋਵਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ, ਪਰ ਉਹ ਖੁੰਝ ਗਏ। ਕ੍ਰੋਏਸ਼ੀਆ ਨੇ 5 ਸ਼ਾਟ ਅਤੇ ਮੋਰੱਕੋ ਨੇ 8 ਸ਼ਾਟ ਲਗਾਏ। ਮੈਚ ਦੇ ਅੰਤ ‘ਚ ਦੋਵਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਕਿਸੇ ਵੀ ਟੀਮ ਦੇ ਕਿਸੇ ਵੀ ਖਿਡਾਰੀ ਨੂੰ ਲਾਲ ਕਾਰਡ ਨਹੀਂ ਮਿਲਿਆ ਹਾਲਾਂਕਿ ਮੋਰੱਕੋ ਨੂੰ 1 ਪੀਲਾ ਕਾਰਡ ਦਿੱਤਾ ਗਿਆ ਸੀ। ਪਜੇਸ਼ਨ ਦੀ ਗੱਲ ਕਰੀਏ ਤਾਂ ਪੂਰੇ ਮੈਚ ‘ਚ ਕ੍ਰੋਏਸ਼ੀਆ 65 ਫੀਸਦੀ ਨਾਲ ਅੱਗੇ ਸੀ।