ਨਿਹੰਗ ਸਿੰਘਾਂ ਵੱਲੋਂ ਹਿੰਸਾ ਤੇ ਕਤਲ ਦੀ ਇਕ ਹੋਟ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ‘ਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਿਹੰਗ ਸਿੰਘਾਂ ਵਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜ੍ਹਾ ਸਿਗਰਟ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬੀਤੀ ਦੇਰ ਰਾਤ ਸਿਗਰਟ ਪੀ ਰਿਹਾ ਸੀ ਜਿਸ ਨੂੰ ਵੇਖ ਕੇ ਨਿਹੰਗ ਸਿੰਘਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਸਿਗਰਟ ਪੀਣ ਨੂੰ ਮਨ੍ਹਾ ਕਰਨ ‘ਤੇ ਨੌਜਵਾਨ ਨਿਹੰਗਾਂ ਨਾਲ ਬਹਿਸ ਕਰਨ ਲੱਗ ਪਿਆ, ਜਿਸ ਤੋਂ ਬਾਅਦ ਨੌਜਵਾਨ ਅਤੇ ਨਿਹੰਗ ਸਿੰਘਾਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵਲੋਂ ਤੇਜ਼ਧਾਰ ਤਲਵਾਰਾਂ ਨਾਲ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁੱਜੀ ਪੁਲੀਸ ਨੇ ਖੂਨ ਨਾਲ ਲੱਥਪਥ ਹੋਈ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ‘ਤੇ ਪੁੱਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਸ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਇਕ ਹੋਟਲ ‘ਚੋਂ ਬਾਹਰ ਨਿਕਲ ਕੇ ਸਿਗਰਟ ਪੀ ਰਿਹਾ ਸੀ ਜਦੋਂ ਝਗੜਾ ਸ਼ੁਰੂ ਹੋਇਆ।
ਦੂਜੇ ਪਾਸੇ ਮੁਕਤਸਰ-ਮਲੋਟ ਸੜਕ ਉਪਰ ਪਿੰਡ ਔਲਖ ‘ਚ ਘਰੇਲੂ ਝਗੜੇ ਕਾਰਨ ਅਮਰਿੰਦਰ ਸਿੰਘ (34) ਨੇ ਆਪਣੀ ਪਤਨੀ, ਮਾਂ, ਭੈਣ, ਭੂਆ ਦੀ ਨੂੰਹ ਨੂੰ ਤੇਜ਼ਧਾਰ ਹਥਿਆਰ ਨਾਲ ਕਥਿਤ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਖਮਾਂ ਦੀ ਤਾਬ ਨਾ ਝਲਦਿਆਂ ਜ਼ਖ਼ਮੀਆਂ ਵਿੱਚੋਂ ਔਰਤ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਕੀ ਬਠਿੰਡਾ ਅਤੇ ਫਰੀਦਕੋਟ ਦੇ ਹਸਪਤਾਲਾਂ ‘ਚ ਜ਼ੇਰੇ ਇਲਾਜ ਹਨ। ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਸੀ। ਜ਼ਮੀਨ ਕਾਰਨ ਪਰਿਵਾਰ ‘ਚ ਝਗੜਾ ਸੀ ਜਿਸ ਕਾਰਨ ਰਿਸ਼ਤੇਦਾਰ ਇਕੱਠੇ ਹੋਏ ਸਨ। ਅੱਜ ਦਿਨ-ਚੜ੍ਹਦੇ ਅਮਰਿੰਦਰ ਸਿੰਘ ਨੇ ਸੁੱਤੀ ਪਈ ਆਪਣੀ ਮਾਂ, ਭੈਣ, ਪਤਨੀ, ਭੂਆ ਦੀ ਨੂੰਹ ਉਪਰ ਤਲਵਾਰ ਨਾਲ ਕਥਿਤ ਹਮਲਾ ਕਰ ਦਿੱਤਾ ਤੇ ਬਾਅਦ ‘ਚ ਫਾਹਾ ਲੈ ਲਿਆ। ਜ਼ਖ਼ਮੀਆਂ ਵਿੱਚੋਂ ਭੂਆ ਦੀ ਨੂੰਹ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ।
ਨਿਹੰਗਾਂ ਨੇ ਅੰਮ੍ਰਿਤਸਰ ‘ਚ ਨੌਜਵਾਨ ਵੱਢਿਆ, ਮੁਕਤਸਰ ‘ਚ ਮੁੰਡੇ ਵੱਲੋਂ ਪਰਿਵਾਰਕ ਜੀਆਂ ‘ਤੇ ਹਮਲੇ ਮਗਰੋਂ ਖੁਦਕੁਸ਼ੀ
Related Posts
Add A Comment