ਨਿਕ ਕਿਰਗਿਓਸ ਨੂੰ 4-6, 6-3, 6-4, 7-6 (3) ਨਾਲ ਹਰਾ ਕੇ ਨੋਵਾਕ ਜੋਕੋਵਿਚ ਨੇ ਪੁਰਸ਼ਾਂ ਦੇ ਫਾਈਨਲ ’ਚ ਆਪਣਾ ਸੱਤਵਾਂ ਵਿੰਬਲਡਨ ਖਿਤਾਬ ਜਿੱਤ ਲਿਆ। ਚੌਥੇ ਸੈੱਟ ਦੇ ਟਾਈਬ੍ਰੇਕਰ ’ਚ ਜੋਕੋਵਿਚ ਨੇ 6-1 ਦੀ ਬਡ਼੍ਹਤ ਬਣਾ ਲਈ ਅਤੇ ਕਿਰਗਿਓਸ ਨੂੰ ਬੈਕਹੈਂਡ ਦੇ ਜਾਲ ’ਚ ਫਸਾ ਕੇ ਆਪਣਾ ਤੀਸਰਾ ਮੈਚ ਪੁਆਇੰਟ ਬਦਲ ਦਿਤਾ। ਇਹ ਜੋਕੋਵਿਚ ਦਾ ਕੁੱਲ ਮਿਲਾ ਕੇ 21ਵਾਂ ਗ੍ਰੈਂਡ ਸਲੈਮ ਖਿਤਾਬ ਹੈ। ਉਨ੍ਹਾਂ ਤੋਂ ਅੱਗੇ ਰਾਫੇਲ ਨਡਾਲ ਹਨ ਜੋ 22 ਗ੍ਰੈਂਡ ਸਲੈਮ ਜਿੱਤ ਚੁੱਕੇ ਹਨ। ਹੁਣ ਜੋਕੋਵਿਚ ਦੀਆਂ ਨਜ਼ਰਾਂ ਅਗਲੇ ਸਾਲ ਰੋਜਰ ਫੈਡਰਰ ਦੇ ਰਿਕਾਰਡ ’ਤੇ ਹੋਣਗੀਆਂ ਜੋ ਇਥੇ 9 ਵਾਰ ਚੈਂਪੀਅਨ ਬਣ ਚੁੱਕੇ ਹਨ। ਕਿਰਗਿਓਸ ਆਪਣਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਖੇਡ ਰਹੇ ਸਨ ਪਰ ਉਹ ਜਿੱਤ ਨਹੀਂ ਸਕੇ।