ਅਮਰੀਕਨ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ 5 ਦਿਨ ਜੇਲ੍ਹ ਅਤੇ 3 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਯਾਦ ਰਹੇ ਕਿ ਮਈ 2022 ‘ਚ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਨਾਪਾ ਕਾਊਂਟੀ ਸ਼ਹਿਰ ਯਾਉਂਟਵਿਲੇ ‘ਚ ਹੋਏ ਕਾਰ ਹਾਦਸੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ਦੀ ਜਾਂਚ ਕੀਤੀ ਗਈ, ਜਿਸ ‘ਚ ਪਤਾ ਲੱਗਾ ਕਿ ਉਨ੍ਹਾਂ ਦੇ ਖੂਨ ‘ਚ ਸ਼ਰਾਬ ਦੀ ਮਾਤਰਾ 0.08 ਫੀਸਦੀ ਹੈ, ਜਿਸ ਤੋਂ ਬਾਅਦ ਜਾਂਚ ਰਿਪੋਰਟ ਦੇ ਆਧਾਰ ‘ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਸੀ ਜਿਸ ਨੂੰ ਅਦਾਲਤ ਨੇ ਸਹੀ ਠਹਿਰਾਇਆ ਹੈ। ਜਾਣਕਾਰੀ ਅਨੁਸਾਰ ਮਈ 2022 ਦੌਰਾਨ ਨਾਪਾ ਕਾਉਂਟੀ ‘ਚ ਪਾਲ ਪੇਲੋਸੀ ਦੀ ਕਾਰ ਦੀ ਇਕ ਜੀਪ ਨਾਲ ਟੱਕਰ ਹੋ ਗਈ ਸੀ। ਪੁਲੀਸ ਮੁਤਾਬਕ ਹਾਦਸੇ ਦੌਰਾਨ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਤੋਂ ਬਾਅਦ ਮੁੱਢਲੀ ਜਾਂਚ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੀ ਗੱਲ ਸਾਹਮਣੇ ਆਈ ਸੀ। ਮਨਪਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਜਾਂਚ ਦੌਰਾਨ ਖੂਨ ‘ਚ ਸ਼ਰਾਬ ਦੀ ਮਾਤਰਾ 0.082 ਫ਼ੀਸਦੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।