ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਲਗਾਤਾਰ ਚਰਚਾ ‘ਚ ਹਨ। ਪਿਛਲੇ ਮਹੀਨੇ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਇਕ ਵਪਾਰੀ ਦੇ ਗੈਸ ਸਟੇਸ਼ਨ ‘ਤੇ ਹਮਲਾ ਤੇ ਲੁੱਟ ਕਰਨ ਦੀ ਘਟਨਾ ਤੋਂ ਬਾਅਦ ਹੁਣ ਇਕ ਹੋਰ ਅਜਿਹੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇਕ ਵਪਾਰੀ ਦੇ ਗੈਸ ਸਟੇਸ਼ਨ ‘ਤੇ ਹਮਲਾ ਕੀਤਾ ਜੋ ਇਸ ਦੇਸ਼ ‘ਚ ਛੋਟੇ ਕਾਰੋਬਾਰੀਆਂ ਦੇ ਵਿਰੁੱਧ ਹਿੰਸਾ ਦੀ ਇਕ ਹੋਰ ਘਟਨਾ ਹੈ। ਇਕ ਪੁਲੀਸ ਬਿਆਨ ਮੁਤਾਬਕ ਵੀਰਵਾਰ ਨੂੰ ਤੜਕੇ ਆਕਲੈਂਡ ‘ਚ ਚੋਰ ਕਾਰ ਤੋਂ ਕੌਰੀਲੈਂਡਸ ਰੋਡ ‘ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ ‘ਤੇ ਪਹੁੰਚੇ। ਖ਼ਬਰ ਮੁਤਾਬਕ 2 ਵੱਜ ਕੇ 20 ਮਿੰਟ ‘ਤੇ ਕਾਰ ਨੇ ਤਿੰਨ ਵਾਰ ਇਸ ਗੈਸ ਸਟੇਸ਼ਨ ‘ਚ ਟੱਕਰ ਮਾਰੀ ਅਤੇ ਗ੍ਰਿਲ ਅਤੇ ਸਾਹਮਣੇ ਦੇ ਸ਼ੀਸ਼ੇ ਤੋੜ ਦਿੱਤੇ। ਖ਼ਬਰ ਮੁਤਾਬਕ ਤਿੰਨ ਚੋਰਾਂ ਨੇ ਸਿਗਰਟ ਅਤੇ ਕਈ ਹੋਰ ਚੀਜ਼ਾਂ ਚੋਰੀ ਕਰ ਲਈਆਂ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਦੁਕਾਨ ‘ਤੇ ਇਹ ਤੀਸਰਾ ਹਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤੀਸਰੀ ਵਾਰ ਹੈ ਕਿ ਇਸ ਤਰ੍ਹਾਂ ਹਮਲਾ ਕੀਤਾ ਗਿਆ ਹੈ। ਮੈਂ ਬਰਬਾਦ ਹੋ ਗਿਆ ਹਾਂ। ਮੇਰਾ ਪਰਿਵਾਰ ਬਰਬਾਦ ਹੋ ਗਿਆ ਹੈ। ਇਹ ਭਰੋਸਾ ਕਰਨਾ ਮੁਸ਼ਕਲ ਹੈ ਕਿ ਨਿਊਜ਼ੀਲੈਂਡ ਵਰਗੀ ਥਾਂ ‘ਤੇ ਅਜਿਹਾ ਹੋ ਸਕਦਾ ਹੈ। ਹਾਲ ਹੀ ‘ਚ ਨਿਊਜ਼ੀਲੈਂਡ ‘ਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ ਹਨ। ਪਿਛਲੇ ਸਾਲ ਨਵੰਬਰ ‘ਚ ਸੈਂਡਰਿੰਗਮ ‘ਚ ਇਕ ਡੇਅਰੀ ਦੀ ਦੁਕਾਨ ‘ਤੇ ਕੰਮ ਕਰਨ ਵਾਲੇ 34 ਸਾਲਾ ਜਨਕ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ।