ਮਹਿਲਾ ਕ੍ਰਿਕਟਰ ਜੇਮਿਮਾ ਰੌਡਰਿਗਜ਼ ਹੱਥ ਦੀ ਸੱਟ ਕਾਰਨ ਦਿ ਹੰਡਰਡ ‘ਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਜੇਮਿਮਾ ਨਾਰਦਰਨ ਸੁਪਰਚਾਰਜਰਜ਼ ਟੀਮ ਦਾ ਹਿੱਸਾ ਸੀ। ਇਸ ਭਾਰਤੀ ਬੱਲੇਬਾਜ਼ ਦੀ ਜਗ੍ਹਾ ਆਇਰਲੈਂਡ ਦੇ ਗੈਬੀ ਲੁਈਸ ਨੂੰ ਟੀਮ ‘ਚ ਰੱਖਿਆ ਗਿਆ ਹੈ। ਜੇਮਿਮਾ ਨੇ ਸੁਪਰਚਾਰਜਰਜ਼ ਦੇ ਪਹਿਲੇ ਮੈਚ ‘ਚ ਓਵਲ ਇਨਵੀਨਸੀਬਲਜ਼ ਖ਼ਿਲਾਫ਼ 32 ਗੇਂਦਾਂ ‘ਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਦੀ ਟੀਮ ਮੈਚ ਹਾਰ ਗਈ। ਇਸ ਤੋਂ ਬਾਅਦ ਉਸ ਨੇ ਲੰਡਨ ਸਪਿਰਿਟ ਵਿਰੁੱਧ ਦੋ ਦੌੜਾਂ ਬਣਾਈਆਂ। ਉਸ ਦੀ ਟੀਮ ਨੇ ਇਹ ਮੈਚ ਪੰਜ ਦੌੜਾਂ ਨਾਲ ਜਿੱਤ ਲਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਚਾਂਦੀ ਦਾ ਤਮਗਾ ਜੇਤੂ ਟੀਮ ਦਾ ਹਿੱਸਾ ਰਹੀ ਜੇਮਿਮਾ ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਮੈਚ ਦੌਰਾਨ ਜ਼ਖ਼ਮੀ ਹੋ ਗਈ ਸੀ। ਜੇਮਿਮਾ ਨੇ ਰਾਸ਼ਟਰਮੰਡਲ ਖੇਡਾਂ ‘ਚ 146 ਦੌੜਾਂ ਬਣਾਈਆਂ ਸਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ‘ਚ ਪੰਜਵੇਂ ਨੰਬਰ ‘ਤੇ ਸੀ।