ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾਲ ਹਿੰਦੀ ਫਿਲਮਾਂ ਦੀ ਅਦਾਕਾਰਾ ਕੰਗਨਾ ਰਣੌਤ ਦਾ ‘ਪੰਗਾ’ ਕੋਈ ਨਵੀਂ ਗੱਲ ਨਹੀਂ। ਕੰਗਨਾ ਪਹਿਲਾਂ ਵੀ ਕਈ ਵਾਰ ਦਿਲਜੀਤ ‘ਤੇ ਨਿਸ਼ਾਨਾ ਸੇਧ ਚੁੱਕੀ ਹੈ ਅਤੇ ਹੁਣ ਇਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਲੈ ਕੇ ਕੰਗਨਾ ਨੇ ਤਿੱਖੀ ਟਿੱਪਣੀ ਕੀਤੀ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ ‘ਤੇ ਚਿਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ ‘ਪੁਲੀਸ ਆ ਗਈ ਪੁਲੀਸ।’ ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ ‘ਪੁਲੀਸ ਆਈ ਪੁਲੀਸ’ ਲਿਖਿਆ ਹੋਇਆ ਸੀ। ਉਸ ਨੇ ਆਪਣੇ ਟਵੀਟ ‘ਚ ਦਿਲਜੀਤ ਨੂੰ ਟੈਗ ਕਰਦੇ ਹੋਏ ਲਿਖਿਆ ‘ਬਸ ਕਹਿ ਰਹੀ ਹਾਂ’। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ‘ਚ ਇਕ ਖਾਲਿਸਤਾਨੀ ਸਟਿੱਕਰ ਵੀ ਜੋੜਿਆ ਜਿਸ ‘ਚ ਸਲੀਬ ਲੱਗੀ ਹੋਈ ਸੀ। ਇਸ ਪੋਸਟ ‘ਚ ਕੰਗਨਾ ਨੇ ਲਿਖਿਆ, ਦਿਲਜੀਤ ਦੋਸਾਂਝ ਜੀ ਪੁਲੀਸ ਆ ਗਈ ਪੁਲੀਸ।’ ਇਕ ਹੋਰ ‘ਚ ਕੰਗਨਾ ਨੇ ਲਿਖਿਆ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹੈ ਅਗਲਾ ਨੰਬਰ ਤੁਹਾਡਾ ਹੈ, ਪੋਲ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ। ਪੋਲ ਆ ਚੁੱਕੀ ਹੈ।’