ਬੈਂਕਾਕ (ਥਾਈਲੈਂਡ) ਤੋਂ ਕਰੀਨ ਛੇ ਸੌ ਕਿਲੋਮੀਟਰ ਇਕ ਫਾਇਰਿੰਗ ਦੀ ਘਟਨਾ ਵਾਪਰੀ ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਤਲਾਸ਼ ਜਾਰੀ ਹੈ। ਪੁਲੀਸ ਮੁਤਾਬਕ ਫਾਇਰਿੰਗ ਦੀ ਘਟਨਾ ਥਾਈਲੈਂਡ ਦੇ ਸੂਰਤ ਥਾਨੀ ਸੂਬੇ ਦੇ ਖੀਰੀ ਰੈਟ ਨਿਖੋਮ ਜ਼ਿਲ੍ਹੇ ‘ਚ ਸ਼ਾਮ 5 ਵਜੇ ਵਾਪਰੀ। ਪੁਲੀਸ ਮੁਤਾਬਕ ਸ਼ੱਕੀ ਹਮਲਾਵਰ ਸ਼ਾਮ ਨੂੰ ਅਚਾਨਕ ਫਾਇਰਿੰਗ ਕਰਕੇ ਚਾਰ ਜਣਿਆਂ ਨੂੰ ਹਲਾਕ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਨ੍ਹਾਂ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਮੀਡੀਆ ਮੁਤਾਬਕ ਫਾਇਰਿੰਗ ਦੀ ਇਹ ਘਟਨਾ ਪਿੰਡ ਦੇ ਸਾਬਕਾ ਮੁਖੀ ਦੇ ਘਰ ਨੇੜੇ ਵਾਪਰੀ। ਥਾਈਲੈਂਡ ‘ਚ ਇਨ੍ਹੀਂ ਦਿਨੀਂ ਫਾਇਰਿੰਗ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਥਾਈਲੈਂਡ ‘ਚ ਲਾਇਸੰਸਸ਼ੁਦਾ ਬੰਦੂਕਾਂ ਦੀ ਵੱਡੀ ਗਿਣਤੀ ਹੈ। ਇਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਪੇਚਬੁਰੀ ਸੂਬੇ ‘ਚ ਫਾਇਰਿੰਗ ਦੀ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਜ਼ਖ਼ਮੀ ਹੋ ਗਏ ਸਨ।