ਉੱਤਰੀ ਥਾਈਲੈਂਡ ‘ਚ ਬੱਚਿਆਂ ਦੇ ਡੇਅ ਕੇਅਰ ਸੈਂਟਰ ‘ਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ‘ਚ ਘੱਟ ਤੋਂ ਘੱਟ 31 ਲੋਕ ਮਾਰੇ ਗਏ ਹਨ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਜਿਨ੍ਹਾਂ ‘ਚ 23 ਬੱਚੇ, ਦੋ ਅਧਿਆਪਕ ਅਤੇ ਇਕ ਪੁਲੀਸ ਅਧਿਕਾਰੀ ਸ਼ਾਮਲ ਹੈ। ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਸਨ। ਨੋਂਗ ਬੁਆ ਲੈਂਫੂ ਦੀ ਨਰਸਰੀ ‘ਚ ਮਾਰੇ ਗਏ ਲੋਕਾਂ ‘ਚ ਬੱਚੇ ਅਤੇ ਬਾਲਗ ਵੀ ਹਨ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਜਾਨ ਲੈ ਲਈ। ਸ਼ੱਕੀ 34 ਸਾਲ ਦਾ ਸਾਬਕਾ ਪੁਲੀਸ ਲੈਫਟੀਨੈਂਟ ਹੈ ਅਤੇ ਉਸ ਨੂੰ ਫੜਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਜਦੋਂ ਉਸ ਵੱਲੋਂ ਆਪਣੀ ਜਾਨ ਲੈਣ ਦੀ ਸੂਚਨਾ ਸਾਹਮਣੇ ਆਈ।
ਓਧਰ ਮੈਕਸੀਕੋ ‘ਚ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਫਾਇਰਿੰਗ ਦੌਰਾਨ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂ ਕਿ ਕੁਝ ਲੋਕ ਜ਼ਖਮੀ ਹੋਏ ਹਨ। ਮਾਰੇ ਗਏ ਲੋਕਾਂ ‘ਚ ਮੇਅਰ ਵੀ ਸ਼ਾਮਲ ਹਨ। ਇਹ ਘਟਨਾ ਸਾਊਥ-ਵੈਸਟ ਮੈਕਸੀਕੋ ਦੀ ਹੈ। ਇਕ ਸਿਟੀ ਹਾਲ ਅਤੇ ਉਸ ਦੇ ਕੋਲ ਸਥਿਤ ਘਰ ਨੇੜੇ ਫਾਇਰਿੰਗ ਹੋਈ ਹੈ। ਜਾਣਕਾਰੀ ਮੁਤਾਬਕ ਸੰਗਠਿਤ ਅਪਰਾਧ ਨਾਲ ਜੁੜੇ ਬੰਦੂਕਧਾਰੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾਕ੍ਰਮ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਹਨ। ਸੂਚਨਾ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਮੋਰਚਾ ਸੰਭਾਲਿਆ। ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ ਸਗੋਂ ਸਥਾਨਕ ਅਪਰਾਧੀਆਂ ਦੀ ਹਰਕਤ ਹੈ।
ਥਾਈਲੈਂਡ ‘ਚ ਡੇਅ ਕੇਅਰ ਸੈਂਟਰ ‘ਤੇ ਫਾਇਰਿੰਗ ‘ਚ 31 ਹਲਾਕ, ਮੈਕਸੀਕੋ ‘ਚ ਵੀ ਮੇਅਰ ਸਣੇ 18 ਮਰੇ
Related Posts
Add A Comment