ਕੋਟਕਪੂਰਾ ਗੋਲੀ ਕਾਂਡ ‘ਚ ਪੁੱਛਗਿੱਛ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਬਹੁਤ ਪੀੜਾਂ ਝੱਲੀਆਂ ਹਨ ਪਰ ਕੁਝ ਪੀੜਾਂ ਭੁੱਲਦੀਆਂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਹਮਲਾ ਹੋਇਆ ਪਰ ਬੇਅਦਬੀ ਦੀ ਪੀੜ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ। ਧਾਲੀਵਾਲ ਨੇ ਕਿਹਾ ਕਿ ਇਨਸਾਫ਼ ਲੈਣ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤਕ ਲੜਾਈ ਜਾਰੀ ਰਹੇਗੀ। ਇਸ਼ਤਿਹਾਰ ਜਾਰੀ ਕਰ ਕੇ ਲਲਕਾਰ ਕੇ ਗੁਰੂ ਦੀ ਬੇਅਦਬੀ ਕੀਤੀ ਗਈ। ਜੇ ਪਹਿਲੀਆਂ ਦੋਵੇਂ ਸਰਕਾਰਾਂ ਸੁਹਿਰਦ ਹੁੰਦੀਆਂ ਤਾਂ ਦੁੱਖ ਦੀ ਗੱਲ ਜਿਸ ਪਾਰਟੀ ਨੇ ਪੰਥ ਦੇ ਨਾਂ ‘ਤੇ ਵੋਟਾਂ ਲਈਆਂ ਹੋਣ ਤੇ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ। ਉਸ ਪਾਰਟੀ ਨੂੰ ਕੋਈ ਦਰਦ ਨਹੀਂ ਹੋਇਆ। ਜੇ ਕਰਵਾਈ ਕਰਦੇ ਤਾਂ ਬੇਅਦਬੀ ਕਰਨ ਵਾਲੇ ਫੜੇ ਜਾ ਸਕਦੇ ਸਨ। ਧਾਲੀਵਾਲ ਨੇ ਕਿਹਾ ਕਿ ਸੁਖਬੀਰ ਨੂੰ ਤਲਬ ਕਰਨ ਤੋਂ ਬਾਅਦ ਸ਼ੁਰੂਆਤ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਲੋਕ ਪੁੱਛਦੇ ਹਨ ਕਿ ਤਤਕਾਲੀ ਗ੍ਰਹਿ ਮੰਤਰੀ ਦੱਸੇ ਕਿ ਕਿਸਦੇ ਹੁਕਮ ਨਾਲ ਗੋਲੀ ਚਲਾਈ ਗਈ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣ ਵਾਲੇ ਤਤਕਾਲੀ ਉਪ ਮੁੱਖ ਮੰਤਰੀ ਦੋਸ਼ੀ ਹੈ। ਸੁਖਬੀਰ ਨੂੰ ਪੁੱਛਣਾ ਚਾਹੁੰਦਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਗੋਲੀ ਕਿਸ ਦੇ ਕਹਿਣ ‘ਤੇ ਚੱਲੀ। ਇਕ ਦੋਸ਼ੀ ਫੜਿਆ ਗਿਆ ਮਹਿੰਦਰਪਾਲ ਬਿੱਟੂ ਜਿਸ ਦੀ ਜੇਲ੍ਹ ‘ਚ ਮੌਤ ਹੋਈ ਤੇ ਜਾਂਚ ਪ੍ਰਭਾਵਿਤ ਹੋਈ ਸੀ। ਕਿਸੇ ਨੇ ਇਸ ਕਤਲ ਤੋਂ ਪਰਦਾ ਨਹੀਂ ਚੁੱਕਿਆ। ਧਾਲੀਵਾਲ ਨੇ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਐੱਸ.ਡੀ.ਐੱਮ. ਦੇ ਕਹਿਣ ‘ਤੇ ਗੋਲੀ ਚਲਾਉਣ ਵਾਲੇ ਬਿਆਨ ‘ਤੇ ਸੁਖਬੀਰ ਬਾਦਲ ਝੂਠ ਬੋਲਦੇ ਹਨ। ਗੋਲੀ ਚਲਾਉਣ ਦਾ ਹੁਕਮ ਚੰਡੀਗੜ੍ਹ ਤੋਂ ਗਿਆ ਸੀ। ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ। ਧਾਲੀਵਾਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਬਿਆਨ ‘ਤੇ ਕਿਹਾ ਕਿ ਕੁੰਵਰ ਵਿਜੈ ਵੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਤੇ ਏ.ਜੀ. ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਧਾਲੀਵਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ‘ਚ ਸਭ ਕਝ ਸਾਹਮਣੇ ਆ ਜਾਵੇਗਾ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਨੇ ਬਾਦਲ ਪਰਿਵਾਰ ‘ਤੇ ਸਿੱਧਾ ਹਮਲਾ ਕੀਤਾ। ਉਨ੍ਹਾਂ ਸੁਖਬੀਰ ਬਾਦਲ ਨੂੰ ਵਾਰ-ਵਾਰ ਸੰਮਨ ਭੇਜੇ ਜਾਣ ‘ਤੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਿੱਧਾ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ? 7 ਸਾਲਾਂ ਬਾਅਦ ਵੀ ਸੰਮਨ ਭੇਜੇ ਜਾ ਰਹੇ ਹਨ। ਕੁੰਵਰ ਪ੍ਰਤਾਪ ਨੇ ਕਿਹਾ ਕਿ ਜਦੋਂ ਮੇਰੀ ਰਿਪੋਰਟ ਖਾਰਜ ਹੋਈ ਸੀ, ਮੈਂ ਉਦੋਂ ਵੀ ਚੈਲੰਜ ਕੀਤਾ ਸੀ। ਸਾਰਿਆਂ ਨੇ ਮੇਰਾ ਇੰਟਰਵਿਊ ਕੀਤਾ ਸੀ ਕਿ ਕੋਈ ਵੀ ਵਿਅਕਤੀ ਆ ਕੇ ਇਕ ਲਾਈਨ ਦੀ ਕੋਈ ਗਲਤੀ ਕੱਢ ਦੇਵੇ। 9 ਅਪ੍ਰੈਲ 2021 ਨੂੰ ਰਿਪੋਰਟ ਖਾਰਜ ਹੋਈ ਸੀ ਤੇ ਅੱਜ 25 ਅਗਸਤ ਹੈ। 1 ਸਾਲ 4 ਮਹੀਨੇ ਹੋ ਗਏ ਹਨ, ਕਿਸੇ ਵੀ ਵਿਅਕਤੀ ਨੇ ਆ ਕੇ ਇਹ ਨਹੀਂ ਕਿਹਾ ਕਿ ਇਹ ਲਾਈਨ ਗਲਤ ਹੈ। ਉਨ੍ਹਾਂ ਕਿਹਾ ਕਿ ਗੱਲ ਇਹ ਹੈ ਕਿ ਬਾਦਲ ਪਰਿਵਾਰ ਦੇ ਖ਼ਿਲਾਫ਼ ਕੋਈ ਵੀ ਬੋਲ ਕੇ ਰਾਜ਼ੀ ਨਹੀਂ ਹੈ, ਕੋਈ ਅਫ਼ਸਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਫ਼ਸਰ ਹੁੰਦਾ ਤਾਂ ਨਸ਼ੇ ਦੇ ਥੋਕ ਵਪਾਰੀ ਦਾ ਰਿਮਾਂਡ ਲੈ ਸਕਦਾ ਸੀ। ਮਤਲਬ ਕੋਈ ਤਿਆਰ ਹੀ ਨਹੀਂ ਹੈ। ਨਾ ਹੀ ਚੰਨੀ ਸਰਕਾਰ ਦੇ ਸਮੇਂ ਅਜਿਹਾ ਕੋਈ ਅਫ਼ਸਰ ਸੀ ਤੇ ਨਾ ਹੁਣ। ਉਨ੍ਹਾਂ ਕਿਹਾ ਕਿ ਮੈਂ ਆਪਣੀ ਨੌਕਰੀ ਛੱਡਣ ਤੋਂ ਬਾਅਦ ਫੇਸਬੁੱਕ ‘ਤੇ 13 ਅਪ੍ਰੈਲ 2021 ਨੂੰ ਲਿਖ ਦਿੱਤਾ ਸੀ ਕਿ ਮੈਂ ਆਪਣੀ ਅਪੀਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਰੱਖ ਦਿੱਤੀ ਹੈ ਅਤੇ ਇਨਸਾਫ਼ ਉਨ੍ਹਾਂ ਨੇ ਕਰਨਾ ਹੈ। ਇਨਸਾਫ਼ ਦੁਨੀਆ ਦੀ ਅਦਾਲਤ ਨਹੀਂ ਕਰੇਗੀ ਤੇ ਨਾ ਹੀ ਸਰਕਾਰ ਕਰੇਗੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਨੇ ਹੀ ਇਨਸਾਫ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਾਨੂੰਨ ਦਾ ਵੀ ਪਤਾ ਹੈ, ਪੰਜਾਬ ਪੁਲੀਸ ਦੇ ਨਿਯਮਾਂ ਅਤੇ ਦੇਸ਼ ਦੇ ਸੰਵਿਧਾਨ ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਹਾਂ। ਤੁਸੀਂ ਆਪ ਸੋਚੋ ਕਿ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਜਾਣ ਦੀ ਕਿਉਂ ਲੋੜ ਪਈ।
ਤਲਬ ਕੀਤੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖਿਆ
Related Posts
Add A Comment