ਇਕ ਹਫਤੇ ਅੰਦਰ ਅਮਰੀਕਾ ‘ਚ ਫਾਇਰਿੰਗ ਦੀ ਤੀਜੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਟੈਕਸਾਸ ‘ਚ ਇਕ ਵਿਅਕਤੀ ਨੇ ਇਕ ਗਰਭਵਤੀ ਔਰਤ ਸਮੇਤ 3 ਲੜਕੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ‘ਚ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਹਿਊਸਟਨ ਦੇ ਉਪਨਗਰ ਗਲੇਨਾ ਪਾਰਕ ‘ਚ ਬੰਦੂਕਧਾਰੀ ਦੇ ਇਕ ਦੋਸਤ ਦੇ ਘਰ ਵਾਪਰੀ। ਹੈਰਿਸ ਕਾਊਂਟੀ ਸ਼ੈਰਿਫ ਦੇ ਅਨੁਸਾਰ ਮਾਰੀਆਂ ਗਈਆਂ ਕੁੜੀਆਂ ਦੀ ਉਮਰ 19, 14 ਅਤੇ 13 ਸਾਲ ਹੈ। 38 ਸਾਲਾ ਹਮਲਾਵਰ ਨੇ 12 ਸਾਲਾ ਲੜਕੀ ‘ਤੇ ਵੀ ਹਮਲਾ ਕੀਤਾ ਪਰ ਉਹ ਇਕ ਸਾਲ ਦੀ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ ਸੀ। ਦੋਵਾਂ ਲੜਕੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਦੱਖਣੀ ਕੈਲੀਫੋਰਨੀਆ ‘ਚ ਇਕ ਰੋਮਨ ਕੈਥੋਲਿਕ ਬਿਸ਼ਪ ਡੇਵਿਡ ਓ ਕੌਨੇਲ ਨੂੰ ਇਕ ਚਰਚ ਤੋਂ ਦੂਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ।