ਸਾਬਕਾ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਯੂ.ਐੱਸ. ਓਪਨ ਦੇ ਤੀਜੇ ਗੇੜ ‘ਚ ਹਾਰ ਕੇ ਬਾਹਰ ਹੋ ਗਏ ਜਦਕਿ ਪੁਰਸ਼ਾਂ ‘ਚ ਨੰਬਰ ਇਕ ਡੇਨਿਲ ਮੇਦਵੇਦੇਵ ਜਿੱਤ ਦੇ ਨਾਲ ਚੌਥੇ ਗੇੜ ‘ਚ ਪੁੱਜਣ ‘ਚ ਕਾਮਯਾਬ ਰਹੇ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੂੰ ਸਾਢੇ ਤਿੰਨ ਘੰਟੇ ਤੱਕ ਚੱਲੇ ਮੈਚ ‘ਚ ਮਾਤੇਓ ਬੇਰੇਟੀਨੀ ਨੇ 6-4, 6-4, 6-7 (1), 6-3 ਨਾਲ ਹਰਾ ਦਿੱਤਾ। ਦੂਜੇ ਪਾਸੇ ਮੇਦਵੇਦੇਵ ਨੇ ਬੂਯਿੰਬਿੰਗ ਨੂੰ 6-4, 6-2, 6-2 ਨਾਲ ਮਾਤ ਦਿੱਤੀ। ਕੈਸਪਰ ਰੂਡ ਨੇ 29ਵਾਂ ਦਰਜਾ ਹਾਸਲ ਟਾਮੀ ਪਾਲ ਨੂੰ ਪੰਜ ਸੈੱਟਾਂ ‘ਚ ਹਰਾਇਆ ਜਦਕਿ 27ਵੇਂ ਨੰਬਰ ਦੇ ਕਾਰੇਨ ਖਚਾਨੋਵ ਨੇ ਆਪਣੇ ਵਿਰੋਧੀ ਜੈਕ ਡ੍ਰੇਪਰ ਦੇ ਜ਼ਖ਼ਮੀ ਹੋਣ ਕਾਰਨ ਤੀਜੇ ਸੈੱਟ ਤੋਂ ਹਟਣ ਤੋਂ ਬਾਅਦ ਅਗਲੇ ਗੇੜ ‘ਚ ਜਗ੍ਹਾ ਬਣਾਈ।