ਡਰਾਈਵਰ ਇੰਕ·ਖਿਲਾਫ ਸੀਟੀਏ ਨੇ ਲਾਂਚ
ਕੀਤੀ ਸਟੌਪ ਟੈਕਸ ਐਂਡ ਐਬਿਊਜ਼ ਕੈਂਪੇਨ
ਪਿਛਲੇ ਮਹੀਨੇ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਆਪਣੀ ਸਟੌਪ ਟੈਕਸ ਐਂਡ ਲੇਬਰ ਐਬਿਊਜ਼ ਕੈਂਪੇਨ ਦਾ ਐਲਾਨ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਇਹ ਖਬਰ ਸਾਰਿਆਂ ਨੂੰ ਪਤਾ ਲੱਗੇ।
ਇਹ ਨਵੀਂ ਕੈਂਪੇਨ ਡਰਾਈਵਰ ਇੰਕ·ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਲਈ ਲਾਂਚ ਕੀਤੀ ਗਈ ਹੈ। ਡਰਾਈਵਰ ਇੰਕ· ਟੈਕਸ ਚੋਰੀ ਕਰਨ ਤੇ ਵਰਕਰਜ਼ ਦਾ ਸ਼ੋਸ਼ਣ ਕਰਨ ਵਾਲਾ ਅਜਿਹਾ ਸਕੈਮ ਹੈ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਘੁਣ ਵਾਂਗ ਖਾ ਰਿਹਾ ਹੈ।
ਅਸੀਂ ਸਾਰੇ ਓਟੀਏ ਮੈਂਬਰਾਂ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਜਿੰ਼ਮੇਵਾਰ ਕੈਰੀਅਰਜ਼ ਨੂੰ ਇਸ ਲੜਾਈ ਵਿੱਚ ਸਾਥ ਦੇਣ ਦਾ ਸੱਦਾ ਦਿੰਦੇ ਹਾਂ। ਆਪਣੇ ਐਮਪੀ ਨੂੰ ਸਿੱਧਾ ਸੁਨੇਹਾ ਦੇਣ ਲਈ StopTaxAndLabourAbuse.ca ਉੱਤੇ ਜਾ ਕੇ ਮੈਸੇਜ ਭੇਜੋ ਤੇ ਆਪਣੇ ਸਟਾਫ ਤੇ ਡਰਾਈਵਰਾਂ ਨੂੰ ਵੀ ਅਜਿਹਾ ਕਰਨ ਲਈ ਆਖੋ।
ਓਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਸਰਕਾਰ ਇਹ ਸਮਝੇ ਕਿ ਅਸੀਂ ਆਪਣੀ ਇੰਡਸਟਰੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਚੁੱਕੇ ਹਾਂ। ਅਜਿਹਾ ਕਿਉਂ ਹੈ? ਇਹ ਬਹੁਤ ਹੀ ਸਧਾਰਨ ਜਿਹੀ ਗੱਲ ਹੈ, ਡਰਾਈਵਰ ਇੰਕ· ਇਸ ਲਈ ਤਕਲੀਫਦੇਹ ਹੈ ਕਿਉਂਕਿ ਇਹ ਗੈਰਕਾਨੂੰਨੀ ਹੈ, ਇਹ ਡਰਾਈਵਰਾਂ ਦੇ ਗ਼ਲਤ ਵਰਗੀਕਰਨ ਦਾ ਮਾਡਲ ਹੈ ਜਿਹੜਾ ਕਿਸੇ ਕੈਰੀਅਰ ਦੇ ਡਰਾਈਵਰਾਂ ਨੂੰ ਦਬਾਅ ਹੇਠ ਲਿਆ ਕੇ ਆਪਣੇ ਨਾਲ ਸ਼ਾਮਲ ਕਰਦਾ ਹੈ ਜਦਕਿ ਡਰਾਈਵਰਾਂ ਦਾ ਰਿਸ਼ਤਾ ਕੈਰੀਅਰ ਨਾਲ ਇੰਪਲੌਈ ਤੇ ਇੰਪਲੌਇਰ ਵਾਲਾ ਹੁੰਦਾ ਹੈ। ਨਤੀਜੇ ਵਜੋਂ ਟਰੱਕ ਡਰਾਈਵਰਾਂ ਦੇ ਉਹ ਸਾਰੇ ਅਧਿਕਾਰ ਤੇ ਬੈਨੇਫਿਟ ਖੁੱਸ ਜਾਂਦੇ ਹਨ, ਜਿਨ੍ਹਾਂ ਦੇ ਹੱਕਦਾਰ ਕੈਨੇਡਾ ਭਰ ਦੇ ਸਾਰੇ ਮੁਲਾਜ਼ਮ ਹੁੰਦੇ ਹਨ।