ਕੈਨੇਡਾ ‘ਚ ਪੁਲੀਸ ਨੇ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਕਰਕੇ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਚ 3 ਪੰਜਾਬੀ ਸ਼ਾਮਲ ਹਨ। ਇਹ ਪੰਜਾਬੀ ਮੂਲ ਦੇ ਕੈਨੇਡੀਅਨ ਬਰੈਂਪਟਨ ਨਾਲ ਸਬੰਧਤ ਦੱਸੇ ਗਏ ਹਨ। ਨਾਇਗਰਾ ਰੀਜਨਲ ਪੁਲੀਸ, ਪੁਲੀਸ ਪੁਲੀਸ ਅਤੇ ਹੈਮਿਲਟਰਨ-ਨਾਇਗਰਾ ਡੀਟੈਚਮੈਂਰ ਆਫ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਪ੍ਰਾਜੈਕਟ ਗੇਟਵੇਅ ਤਹਿਤ ਸਾਂਝੀ ਮੁਹਿੰਮ ‘ਚ 70 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਹਨ। ਇਸ ਮਾਮਲੇ ‘ਚ ਪੁਲੀਸ ਨੇ 10 ਮਹੀਨੇ ਚੱਲੀ ਜਾਂਚ ਤੇ ਮੁਹਿੰਮ ਤੋਂ ਬਾਅਦ ਕੁੱਲ 20 ਜਣਿਆਂ ਗ੍ਰਿਫ਼ਤਾਰ ਕੀਤਾ ਹੈ। ਇਸ ਮੁਹਿੰਮ ‘ਚ ਵੱਡੀ ਪੱਧਰ ‘ਤੇ ਕੋਕੀਨ, ਗੈਰਕਾਨੂੰਨੀ ਭੰਗ, ਹਥਿਆਰ, ਚੋਰੀ ਦੀਆਂ ਗੱਡੀਆਂ ਅਤੇ ਨਗਦੀ ਬਰਾਮਦ ਹੋਈ ਹੈ। ਨਸ਼ੇ ਅਤੇ ਗੈਰਕਾਨੂੰਨੀ ਸਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕ ਤੇ ਹੋਰ ਢੰਗ ਤਰੀਕਿਆਂ ਰਾਹੀ ਕੈਨੇਡਾ ਲਿਆਂਦਾ ਜਾਂਦਾ ਸੀ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ 20 ਕਥਿਤ ਦੋਸ਼ੀਆ ‘ਚ ਤਿੰਨ ਪੰਜਾਬੀ ਵੀ ਹਨ ਜਿੰਨਾਂ ‘ਚ ਬਰੈਂਪਟਨ ਨਾਲ ਸਬੰਧਤ 42 ਸਾਲਾ ਹਰਪਾਲ ਭੰਗੂ ਤੋਂ ਇਲਾਵਾ ਇੰਨੀ ਹੀ ਉਮਰ ਦਾ ਰਘਬੀਰ ਸ਼ੇਰਗਿਲ ਅਤੇ ਇਕ 24 ਸਾਲਾ ਮਹਿਕਦੀਪ ਮਾਨ ਸ਼ਾਮਲ ਹਨ।