ਅਮਰੀਕਾ ਦੇ ਦੱਖਣੀ ਟੈਕਸਾਸ ’ਚ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੇਨ ਐਂਟੋਨੀਓ ’ਚ ਇਕ ਟ੍ਰੇਲਰ-ਟਰੱਕ ’ਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਸਾਰੇ ਲੋਕ ਪਰਵਾਸੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ’ਚ ਸਵਾਰ 16 ਹੋਰ ਲੋਕਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਡ਼ਾਂ ਪੈ ਗਈਆਂ। ਫਾਇਰ ਚੀਫ ਚਾਰਲਸ ਹੂਡ ਨੇ ਕਿਹਾ ਕਿ ਗਰਮੀ ਕਾਰਨ ਸਥਿਤੀ ਵਿਗਡ਼ ਗਈ ਹੈ। 12 ਬਾਲਗਾਂ ਤੇ ਚਾਰ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਰੀਰ ਗਰਮੀ ਨਾਲ ਸਡ਼ ਰਹੇ ਸਨ ਤੇ ਪਾਣੀ ਦੀ ਕਮੀ ਹੋ ਗਈ ਸੀ। ਟਰੱਕ ’ਚ ਪਾਣੀ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁਡ਼ੀ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਮਦਦ ਲਈ ਆਵਾਜ਼ ਸੁਣ ਕੇ ਘਟਨਾ ਸਥਾਨ ’ਤੇ ਮੌਜੂਦ ਸ਼ਹਿਰ ਦੇ ਇਕ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ। ਜਦੋਂ ਅਧਿਕਾਰੀ ਟਠੈਕਟਰ-ਟ੍ਰੇਲਰ ਕੋਲ ਪਹੁੰਚਿਆ ਤਾਂ ਉਸ ਨੇ ਬਾਹਰ ਜ਼ਮੀਨ ’ਤੇ ਲਾਸ਼ ਪਈ ਦੇਖੀ। ਫਾਇਰ ਡਿਪਾਰਟਮੈਂਟ ਦੇ ਮੁਖੀ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਕਾਰਨ ਬੀਮਾਰ ਪਏ ਜਿਨ੍ਹਾਂ 16 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੈਕਮੈਨਸ ਨੇ ਕਿਹਾ ਕਿ ਇਸ ਮਾਮਲੇ ’ਚ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਜੁਡ਼ੇ ਹੋਏ ਸਨ ਜਾਂ ਨਹੀਂ। ਇਹ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ’ਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ’ਚ ਇਹ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ।