ਆਪਣੇ ਹਮਵਤਨ ਅਤੇ ਲੰਬੇ ਸਮੇਂ ਤੋਂ ਵਿਰੋਧੀ ਟੇਲਰ ਫਰਿਟਜ਼ ਨੂੰ ਸਾਢੇ ਤਿੰਨ ਘੰਟੇ ਚੱਲੇ ਮੈਰਾਥਨ ਮੁਕਾਬਲੇ ‘ਚ 6-3, 6-7 (2), 7-6 (2) ਨਾਲ ਹਰਾ ਕੇ ਟੌਮੀ ਪੌਲ ਨੇ ਫਾਈਨਲ ‘ਚ ਥਾਂ ਬਣਾਈ ਹੈ। ਇਹ ਦੋਵੇਂ ਖਿਡਾਰੀ 25 ਸਾਲ ਦੇ ਹਨ ਅਤੇ ਨਾਬਾਲਗ ਉਮਰ ਤੋਂ ਹੀ ਇਕ-ਦੂਜੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਪਹਿਲਾ ਮੈਚ 2011 ‘ਚ ਯੂ.ਐੱਸ. ਅੰਡਰ-14 ਨੈਸ਼ਨਲ ਚੈਂਪੀਅਨਸ਼ਿਪ ‘ਚ ਸੀ। ਪੌਲ ਨੂੰ ਸੈਮੀਫਾਈਨਲ ਮੈਚ ”ਚ ਫਰਿਟਜ਼ ‘ਤੇ ਜਿੱਤ ਦਰਜ ਕਰਨ ਲਈ ਸਾਢੇ ਤਿੰਨ ਘੰਟੇ ਸੰਘਰਸ਼ ਕਰਨਾ ਪਿਆ। ਪੌਲ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲੇ ਤੀਜੇ ਅਮਰੀਕੀ ਖਿਡਾਰੀ ਹਨ। ਫਾਈਨਲ ‘ਚ ਉਸ ਦਾ ਸਾਹਮਣਾ ਆਸਟਰੇਲੀਆ ਦੇ ਅਲੈਕਸ ਡੀ ਮਿਨੌਰ ਨਾਲ ਹੋਵੇਗਾ ਜਿਸ ਨੇ ਡੈਨਮਾਰਕ ਦੇ ਹੁਲਗਰ ਰੂਨ ਨੂੰ 3-6, 7-5, 6-2 ਨਾਲ ਹਰਾਇਆ।