ਇੰਡੀਆ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 39 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਬਣਾਈਆਂ। ਇਸ ਤਰ੍ਹਾਂ ਸ੍ਰੀਲੰਕਾ ਨੇ ਇੰਡੀਆ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 43 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਇੰਡੀਆ ਨੇ ਇਹ ਸੀਰੀਜ਼ 2-0 ਨਾਲ ਜਿੱਤ ਲਈ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਸਲਾਮੀ ਬੱਲੇਬਾਜ਼ਾ ਨੇ ਛੇਤੀ-ਛੇਤੀ ਆਪਣੀਆਂ ਵਿਕਟਾਂ ਗੁਆ ਲਈਆਂ। ਰੋਹਿਤ ਸ਼ਰਮਾ ਨੇ 17 ਦੌੜਾਂ, ਸ਼ੁਭਮਨ ਗਿੱਲ ਨੇ 21 ਦੌੜਾਂ, ਵਿਰਾਟ ਕੋਹਲੀ ਨੇ 4 ਦੌੜਾਂ ਤੇ ਸ਼੍ਰੇਅਸ ਅਈਅਰ ਨੇ 28 ਦੌੜਾਂ ਦੇ ਮਾਮੂਲੀ ਸਕੋਰ ‘ਤੇ ਆਪਣੀਆਂ ਵਿਕਟਾਂ ਗੁਆ ਲਈਆਂ। ਪਰ ਇਸ ਤੋਂ ਬਾਅਦ ਕੇ.ਐੱਲ. ਰਾਹੁਲ ਤੇ ਹਾਰਦਿਕ ਪੰਡਯਾ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਪਰ ਬਦਕਿਸਮਤੀ ਨਾਲ ਪੰਡਯਾ 36 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਰਾਹੁਲ ਦਾ ਸਾਥ ਦੇਣ ਅਕਸ਼ਰ ਪਟੇਲ ਆਏ ਪਰ ਉਹ ਵੀ 21 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਕੁਲਦੀਪ ਯਾਦਵ ਆਏ। ਰਾਹੁਲ ਤੇ ਕੁਲਦੀਪ ਯਾਦਵ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 64 ਤੇ 10 ਦੌੜਾਂ ਬਣਾਈਆਂ ਤੇ ਟੀਚੇ ਨੂੰ ਹਾਸਲ ਕਰਦੇ ਹੋਏ ਮੈਚ ਇੰਡੀਆ ਦੀ ਝੋਲੀ ਪਾ ਦਿੱਤਾ। ਸ੍ਰੀਲੰਕਾ ਵਲੋਂ ਕਸੁਨ ਰਜਿਥਾ ਨੇ 1, ਲਾਹਿਰੂ ਕੁਮਾਰਾ ਨੇ 2, ਚਮਿਕਾ ਕਰੁਣਾਰਤਨੇ ਨੇ 2, ਧਨੰਜੈ ਡਿਸਿਲਵਾ ਨੇ 1 ਵਿਕਟ ਲਏ। ਇਸ ਤੋਂ ਪਹਿਲਾਂ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ੍ਰੀਲੰਕਾ ਦਾ ਪ੍ਰਦਰਸ਼ਨ ਦਾ ਬਹੁਤ ਖ਼ਰਾਬ ਰਿਹਾ। ਸ੍ਰੀਲੰਕਾ ਲਈ ਸਿਰਫ ਨੁਵਾਂਦੂ ਫਰਾਨਾਂਡੋ 50 ਦੌੜਾਂ ਬਣਾ ਸਕੇ। ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਕਰ ਸਕਿਆ।