ਚੀਨ ਦੇ ਦੱਖਣ-ਪੱਛਮੀ ਹਿੱਸੇ ‘ਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਚੀਨ ਦੇ ਸੈਂਡੂ ਕਾਉਂਟੀ ‘ਚ ਇਕ ਐਕਸਪ੍ਰੈਸਵੇਅ ਉੱਤੇ ਇਕ ਬੱਸ ਉਲਟ ਗਈ। ਇਸ ਭਿਆਨਕ ਸੜਕ ਹਾਦਸੇ ‘ਚ ਬੱਸ ‘ਚ ਸਵਾਰ 27 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਬੱਸ ‘ਚ 47 ਲੋਕ ਸਵਾਰ ਸਨ। ਇਹ ਹਾਦਸਾ ਦੱਖਣੀ-ਪੱਛਮੀ ਚੀਨ ‘ਚ ਐਤਵਾਰ ਨੂੰ ਇਕ ਐਕਸਪ੍ਰੈਸ ਵੇਅ ‘ਤੇ ਬੱਸ ਦੇ ਪਲਟਣ ਕਾਰਨ ਵਾਪਰਿਆ। ਪੁਲੀਸ ਨੇ ਦੱਸਿਆ ਕਿ ਹਾਦਸਾ ਸਵੇਰੇ ਸਵਖਤੇ ਗੁਈਝੋ ਸੂਬੇ ਦੀ ਰਾਜਧਾਨੀ ਗੁਆਯਾਂਗ ਸ਼ਹਿਰ ਦੇ ਦੱਖਣ-ਪੂਰਬ ‘ਚ ਸਥਿਤ ਸੈਂਡੂ ਕਾਉਂਟੀ ‘ਚ ਵਾਪਰਿਆ। ਬੱਸ ‘ਚ 47 ਲੋਕ ਸਵਾਰ ਸਨ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਕੋਈ ਹੋਰ ਜਾਣਕਾਰੀ ਤੁਰੰਤ ਜਾਰੀ ਨਹੀਂ ਕੀਤੀ ਗਈ। ਦੂਜੇ ਪਾਸੇ ਚੀਨ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਲੋਹੇ ਦੀ ਇਕ ਖਾਨ ‘ਚ ਪਾਣੀ ਭਰਨ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਲਾਪਤਾ ਹੋ ਗਿਆ। ਚੀਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਾਂਗਸ਼ਾਨ ਸ਼ਹਿਰ ਦੀ ਸਰਕਾਰ ਨੇ ਇਕ ਸੰਖੇਪ ਬਿਆਨ ‘ਚ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਖ਼ਤਮ ਹੋ ਗਿਆ ਹੈ ਅਤੇ 2 ਸਤੰਬਰ ਨੂੰ ਖਾਨ ‘ਚ ਪਾਣੀ ਭਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਖਾਨ ਹੇਬੇਈ ਸੂਬੇ ‘ਚ ਬੀਜਿੰਗ ਤੋਂ 160 ਕਿਲੋਮੀਟਰ ਪੂਰਬ ‘ਚ ਹੈ। ਹੇਬੇਈ ‘ਚ ਲੋਹਾ ਅਤੇ ਸਟੀਲ ਵੱਡੀ ਮਾਤਰਾ ‘ਚ ਪਾਏ ਜਾਂਦੇ ਹਨ।