ਕਰੋਨਾ ਮਹਾਮਾਰੀ ਦੀ ਉਪਜ ਲਈ ਜਾਣੇ ਜਾਂਦੇ ਚੀਨ ’ਚ ਨਵਾਂ ਓਮੀਕਰੋਨ ਉਪ ਵੇਰੀਐਂਟ ਮਿਲਿਆ ਹੈ। ਬੀਜਿੰਗ ਅਤੇ ਸ਼ਾਂਕਸੀ ਸੂਬੇ ’ਚ ਨਵੇਂ ਓਮੀਕਟੋਨ ਉਪ-ਵੇਰੀਐਂਟ ਨਾਲ ਜੁਡ਼ੇ ਮਾਮਲਿਆਂ ਦਾ ਪਤਾ ਲੱਗਿਆ ਅਤੇ ਇਸ ਦੇ ਨਾਲ ਚੀਨੀ ਰਾਜਧਾਨੀ ਦੇ ਨਵੇਂ ਉਪਾਅ ਦਾ ਐਲਾਨ ਕੀਤਾ, ਜਿਸ ਨਾਲ ਜਨਤਕ ਸਥਾਨਾਂ ’ਤੇ ਲੋਕਾਂ ਲਈ ਟੀਕਾਕਰਨ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਹੋ ਗਿਆ। ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ, ਓਮੀਕਰੋਨ ਉਪ-ਵੇਰੀਐਂਟ ਬੀ.ਏ.5.2 ਦਾ ਬੀਜਿੰਗ ਅਤੇ ਉੱਤਰ-ਪੱਛਮੀ ਚੀਨ ਦੇ ਸ਼ਾਂਕਸੀ ਸੂਬੇ ’ਚ ਪਤਾ ਲੱਗਿਆਜਿਸ ਨਾਲ ਉਨ੍ਹਾਂ ਖੇਤਰਾਂ ’ਚ ਮਹਾਮਾਰੀ ਰੋਕੂ ਉਪਾਅ ਨੂੰ ਮਜ਼ਬੂਤ ਕੀਤਾ ਗਿਆ ਹੈ। ਨਵੇਂ ਉਪ-ਵੇਰੀਐਂਟ ਦਾ ਉਸ ਸਮੇਂ ਪਤਾ ਲੱਗਿਆਹੈ ਜਦ ਪਾਬੰਦੀਆਂ ਨੂੰ ਘੱਟ ਕਰਕੇ ਅਤੇ ਜ਼ਿਆਦਾ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਇਜਾਜ਼ਤ ਦੇ ਕੇ ਚੀਨ ਆਪਣੀ ਸਖਤ ਜ਼ੀਰੋ-ਕੋਵਿਡ ਨੀਤੀ ’ਚ ਢਿੱਲ ਦੇਣ ’ਤੇ ਵਿਚਾਰ ਕਰ ਰਿਹਾ ਸੀ। ਹੁਣ ਇਸ ਸਬੰਧੀ ਨਵੇਂ ਸਿਰੇ ਤੋਂ ਸੋਚਣਾ ਪੈ ਸਕਦਾ ਹੈ।