ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਅੰਮ੍ਰਿਤਸਰ ਅਦਾਲਤ ’ਚ ਤੀਜੀ ਵਾਰ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਹੇਠ ਬੁਲਟ ਪਰੂਫ ਸਮੇਤ ਕਰੀਬ 13 ਗੱਡੀਆਂ ਦੇ ਕਾਫਲੇ ’ਚ ਉਸਨੂੰ ਅੰਮ੍ਰਿਤਸਰ ਅਦਾਲਤ ਲਿਆਂਦਾ ਗਿਅ। ਵੱਖ-ਵੱਖ ਪੁਲੀਸ ਟੀਮਾਂ ਮੌਕੇ ’ਤੇ ਤਾਇਨਾਤ ਹਨ ਜਿਨ੍ਹਾਂ ਕੋਲ ਵੱਖ-ਵੱਖ ਤਰ੍ਹਾਂ ਦੇ ਆਧੁਨਿਕ ਹਥਿਆਰ ਸਨ। ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲੀਸ ਵੱਲੋਂ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਏ ਜਾ ਰਹੇ ਹਨ। ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲੀਸ ਅਤੇ ਮੁਕਤਸਰ ਪੁਲੀਸ ਵੀ ਭਾਰੀ ਸੁਰੱਖਿਆ ਨਾਲ ਮੌਜੂਦ ਸੀ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਅੰਮ੍ਰਿਤਸਰ ਅਦਾਲਤ ਤੋਂ ਲਿਜਾ ਕੇ ਉਸ ਨੂੰ ਸਿੱਧਾ ਹੁਸ਼ਿਆਰਪੁਰ ਅਦਾਲਤ ਵਿਖੇ ਪੇਸ਼ ਕਰਨਾ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲੀਸ ਵੱਲੋਂ ਰਾਣਾ ਕੰਦੋਵਾਲੀਆ ਕੇਸ ’ਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਲਿਆਇਆ ਗਿਆ ਸੀ। ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲੀਸ ਦੀਆਂ ਗੱਡੀਆਂ ਭਾਰੀ ਸੁਰੱਖਿਆ ਹੇਠ ਉਸਨੂੰ ਲੈ ਕੇ ਜਾਇਆ ਜਾਵੇਗਾ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਖੇ ਇਕ ਐਨ.ਆਰ.ਆਈ. ਉੱਤੇ ਫਾਇਰਿੰਗ ਕੀਤੀ ਸੀ। ਇਹ ਮਾਮਲਾ 2019 ਦਾ ਹੈ ਜਿਸ ’ਚ ਰਾਕੇਸ਼ ਅਗਰਵਾਲ ਨਾਮ ਦੇ ਇਕ ਸ਼ਰਾਬ ਦੇ ਠੇਕੇਦਾਰ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ’ਤੇ ਰਾਕੇਸ਼ ਅਗਰਵਾਲ ਵਲੋਂ ਫਿਰੌਤੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਤਾਂ ਉਸਦੇ ਘਰ ਉੱਤੇ 4-5 ਲੋਕਾਂ ਨੇ ਫਾਇਰਿੰਗ ਕੀਤੀ ਸੀ। ਉਦੋਂ ਵੀ ਮੁੱਖ ਮੁਲਜ਼ਮ ਵਜੋਂ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ। ਹੁਣ ਇਸ ਮਾਮਲੇ ’ਚ ਹੁਸ਼ਿਆਪੁਰ ਪੁਲੀਸ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ।