ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਾਕਟਰ ਦੇ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ 115 ਮਾਮਲੇ ਦਰਜ ਹਨ। ਇਹ ਕੇਸ ਉਸ ਦੀਆਂ ਮਹਿਲਾ ਮਰੀਜ਼ਾਂ ਦੁਆਰਾ ਰਿਪੋਰਟ ਕੀਤੇ ਗਏ ਸਨ। ਮਨੀਸ਼ ਰੋਮਫੋਰਡ ਲੰਡਨ ‘ਚ ਮੋਨੇ ਰੋਡ ਮੈਡੀਕਲ ਪ੍ਰੈਕਟਿਸ ‘ਚ ਇਕ ਜਨਰਲ ਪ੍ਰੈਕਟੀਸ਼ਨਰ ਹੈ। ਮਨੀਸ਼ ਸ਼ਾਹ ‘ਤੇ 28 ਔਰਤਾਂ ‘ਤੇ ਜਿਣਸੀ ਸ਼ੋਸ਼ਣ ਦੇ 115 ਮਾਮਲੇ ਦਰਜ ਹਨ। ਭਾਰਤੀ ਮੂਲ ਦੇ ਡਾਕਟਰ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੋ ਕਿ ਪਹਿਲਾਂ ਸੁਣਾਈ ਗਈ ਸਜ਼ਾ ਦੇ ਨਾਲ-ਨਾਲ ਚੱਲੇਗੀ। ਸ਼ਾਹ ਨੇ ਔਰਤਾਂ ਨੂੰ ਮਨਾਉਣ ਲਈ ਆਪਣੀ ਸਥਿਤੀ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਸ਼ਾਹ ਕੈਂਸਰ ਦਾ ਡਰ ਦਿਖਾ ਕੇ ਔਰਤਾਂ ਦੇ ਅੰਦਰੂਨੀ ਅੰਗਾਂ ਦੀ ਜਾਂਚ ਕਰਵਾਉਂਦਾ ਸੀ ਜਿਸ ਦੀ ਕੋਈ ਡਾਕਟਰੀ ਲੋੜ ਨਹੀਂ ਸੀ। ਇਸ ਦੇ ਬਾਵਜੂਦ ਉਹ ਔਰਤਾਂ ਨੂੰ ਵਰਗਲਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਜਨਰਲ ਪ੍ਰੈਕਟੀਸ਼ਨਰ ਮਨੀਸ਼ ਸ਼ਾਹ ਬਹੁਤ ਹੀ ਚਲਾਕੀ ਨਾਲ ਔਰਤਾਂ ਦੇ ਅੰਦਰੂਨੀ ਅੰਗਾਂ ਦੀ ਜਾਂਚ ਕਰਨ ਲਈ ਮਜਬੂਰ ਕਰਦਾ ਸੀ। ਮਨੀਸ਼ ਔਰਤਾਂ ਦੀ ਛਾਤੀ ਦੀ ਜਾਂਚ ਕਰਨ ਲਈ ਐਂਜੇਲੀਨਾ ਜੋਲੀ ਅਤੇ ਰਿਐਲਿਟੀ ਟੀ.ਵੀ. ਸਟਾਰ ਜੇਡ ਗੁੱਡੀ ਵਰਗੇ ਮਸ਼ਹੂਰ ਸਿਤਾਰਿਆਂ ਦੀਆਂ ਉਦਾਹਰਣਾਂ ਦੇ ਕੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੰਦਾ ਸੀ। ਜੱਜ ਨੇ ਮੁਕੱਦਮੇ ‘ਚ ਸੁਣਾਇਆ ਕਿ ਸ਼ਾਹ ਇਕ ‘ਸਤਿਕਾਰਯੋਗ’ ਜੀਪੀਸੀ ਜਿਸ ਦੀਆਂ ਨਿਯੁਕਤੀਆਂ ਅਕਸਰ ਪੂਰੀ ਤਰ੍ਹਾਂ ਬੁੱਕ ਹੁੰਦੀਆਂ ਸਨ। ਪਰ ਅਸਲ ‘ਚ ਉਸਨੇ ਔਰਤਾਂ ਨਾਲ ‘ਛੇੜਛਾੜ ਅਤੇ ਦੁਰਵਿਵਹਾਰ’ ਕੀਤਾ ਹੈ। ਜਾਂਚ ਦੌਰਾਨ ਪਾਇਆ ਗਿਆ ਕਿ ਮਨੀਸ਼ ਨੇ ਜਿਨ੍ਹਾਂ ਔਰਤਾਂ ਦਾ ਇਲਾਜ ਕੀਤਾ ਸੀ, ਉਨ੍ਹਾਂ ਸਾਰੀਆਂ ਔਰਤਾਂ ‘ਚ ਇਕ ਸਮਾਨ ਪੈਟਰਨ ਪਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਔਰਤਾਂ ਨੂੰ ਇਸ ਤਰ੍ਹਾਂ ਉਕਸਾਉਂਦਾ ਸੀ ਕਿ ਉਹ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹ ਸਕੇ। ਮਨੀਸ਼ ਕਮਜ਼ੋਰ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। 24 ਤੋਂ ਵੱਧ ਅਜਿਹੇ ਪੀੜਤ ਸਾਹਮਣੇ ਆਏ ਹਨ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਪੁਲੀਸ ਜਾਂਚ ਸ਼ੁਰੂ ਹੋਣ ਤੋਂ ਬਾਅਦ ਉਸ ਨੂੰ 2013 ‘ਚ ਮੈਡੀਕਲ ਪ੍ਰੈਕਟਿਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਫਰਵਰੀ 2020 ‘ਚ ਉਸ ਨੂੰ ਅਗਵਾ ਕੀਤੀਆਂ 24 ਔਰਤਾਂ ਵਿਰੁੱਧ 90 ਅਪਰਾਧਾਂ ਲਈ ਘੱਟੋ-ਘੱਟ 15 ਸਾਲ ਦੀ ਕੈਦ ਦੇ ਨਾਲ ਤਿੰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।