ਅਮਰੀਕਾ ਦੇ ਉੱਤਰੀ ਦੱਖਣੀ ਕੈਰੋਲੀਨਾ ‘ਚ ਐਤਵਾਰ ਰਾਤ ਨੂੰ ਇਕ ਘਰ ‘ਚ ਗੋਲੀਆਂ ਚੱਲਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਪਾਰਟਨਬਰਗ ਕਾਊਂਟੀ ਦੇ ਕੋਰੋਨਰ ਰਸਟੀ ਕਲੇਵੇਂਜਰ ਨੇ ਇਕ ਬਿਆਨ ‘ਚ ਕਿਹਾ ਕਿ ਸਪਾਰਟਨਬਰਗ ਕਾਊਂਟੀ ਦੇ ਡਿਪਟੀ ਅਤੇ ਐਮਰਜੈਂਸੀ ਕਰਮਚਾਰੀਆਂ ਨੂੰ ਇਨਮਾਨ ‘ਚ ਇਕ ਘਰ ‘ਚ ਜ਼ਖ਼ਮੀ ਪਾਇਆ ਗਿਆ ਜਿਨ੍ਹਾਂ ਨੂੰ ਗੋਲੀ ਲੱਗੀ ਹੋਈ ਸੀ। ਇਨਮਾਨ ਦੱਖਣੀ ਕੈਰੋਲੀਨਾ ਦੇ ਕੋਲੰਬੀਆ ਤੋਂ ਤਕਰੀਬਨ 160 ਕਿਲੋਮੀਟਰ ਉੱਤਰ-ਪੱਛਮ ‘ਚ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜਵੇਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਦਮ ਤੋੜ ਦਿੱਤਾ। ਸਪਾਰਟਨਬਰਗ ਕਾਊਂਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਗੋਲੀਬਾਰੀ ਬਾਰੇ ਕੋਈ ਜ਼ਿਆਦਾ ਜਾਣਕਾਰੀ ਉਦੋਂ ਤੱਕ ਜਾਰੀ ਨਹੀਂ ਕਰਨਗੇ ਜਦੋਂ ਤੱਕ ਕੋਰੋਨਰ ‘ਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਕਰ ਲੈਂਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕਰ ਦਿੰਦੇ।