ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਡੇਨੀਏਲ ਵਾਇਟ ਨੇ ਆਪਣੀ ਪ੍ਰੇਮਿਕਾ ਜਾਰਜੀ ਹਾਜ ਨਾਲ ਮੰਗਣੀ ਕੀਤੀ ਹੈ ਜਿਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਦਿੱਤੀ। ਡੇਨੀਅਲ ਲੰਬੇ ਸਮੇਂ ਤੋਂ ਜਾਰਜੀ ਨੂੰ ਡੇਟ ਕਰ ਰਹੀ ਸੀ। ਸੋਸ਼ਲ ਮੀਡੀਆ ‘ਤੇ ਫੈਨਜ਼ ਡੇਨੀਅਲ ਦੀ ਮੰਗਣੀ ਦੀਆਂ ਤਸਵੀਰਾਂ ਦੇਖ ਕੇ ਕਾਫੀ ਹੈਰਾਨ ਹਨ। ਜ਼ਿਕਰਯੋਗ ਹੈ ਕਿ ਡੇਨੀਅਲ ਉਹੀ ਮਹਿਲਾ ਖਿਡਾਰਨ ਹੈ ਜਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਦਰਅਸਲ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਡੈਸ਼ਿੰਗ ਖਿਡਾਰਨ ਡੇਨੀਏਲ ਵਾਇਟ ਨੇ ਟੀ-20 ਵਰਲਡ ਖਤਮ ਹੁੰਦੇ ਹੀ ਰਿੰਗ ਪਾ ਕੇ ਆਪਣੀ ਪ੍ਰੇਮਿਕਾ ਨਾਲ ਮੰਗਣੀ ਕਰ ਲਈ। ਦੋ ਮਾਰਚ ਦੀ ਸ਼ਾਮ ਨੂੰ ਉਸਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਉਸਦੀ ਤੇ ਜਾਰਜੀ ਹੋਜ ਦੀ ਮੰਗਣੀ ਹੋ ਗਈ ਹੈ। ਡੇਨੀਅਲ ਵਾਇਟ ਤੇ ਜਾਰਜੀ ਹਾਜ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ ਡੇਨੀਅਲ ਦੀ ਪ੍ਰੇਮਿਕਾ ਜਾਰਜੀ ਸੀ.ਏ.ਏ. ਬੇਸ ਦੀ ਫੁੱਟਬਾਲ ਮਹਿਲਾ ਟੀਮ ਦੀ ਮੁਖੀ ਹੈ। ਦੋਵੇਂ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀਆਂ ਹਨ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ”ਚ ਡੇਨੀਅਲ ਤੇ ਜਾਰਜੀ ਇਕ-ਦੂਜੇ ਨੂੰ ਕਿੱਸ ਕਰ ਰਹੀਆਂ ਹਨ ਤੇ ਡੇਨੀਅਲ ਨੇ ਸਾਰੇ ਪ੍ਰਸ਼ੰਸਕਾਂ ਨੂੰ ਆਪਣੀ ਰਿੰਗ ਵੀ ਦਿਖਾਈ। ਇਸ ਦੌਰਾਨ ਉਨ੍ਹਾਂ ਕੈਪਸ਼ਨ ‘ਚ ਲਿਖਿਆ, ‘ਮਾਈਨ ਫੌਰੈਵਰ।’ ਉਸ ਨੇ 2014 ‘ਚ ਵਿਰਾਟ ਕੋਹਲੀ ਨੂੰ ਜਦੋਂ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਲਿਖਿਆ ਸੀ, ‘ਵਿਰਾਟ ਮੈਰੀ ਮੀ’ ਜਿਸ ਨੇ ਪੂਰੇ ਕ੍ਰਿਕਟ ਜਗਤ ‘ਚ ਹਲਚਲ ਮਚਾ ਦਿੱਤੀ ਸੀ। ਇਸ ਤੋਂ ਇਲਾਵਾ ਉਹ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਬਹੁਤ ਚੰਗੀ ਦੋਸਤ ਹੈ। ਜੇਕਰ ਵਾਇਟ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੰਗਲੈਂਡ ਦੀ ਮਹਿਲਾ ਟੀਮ ਲਈ ਹੁਣ ਤਕ 102 ਵਨਡੇ ਤੇ 143 ਟੀ-20 ਮੈਚ ਖੇਡ ਚੁੱਕੀ ਹੈ। ਇਸ ਦੌਰਾਨ ਉਸ ਦੇ ਬੱਲੇ ਨੇ ਵਨਡੇ ‘ਚ 1776 ਜਦਕਿ ਟੀ-20 ‘ਚ 2369 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ‘ਚ ਵੀ ਵਿਅਟ ਦੇ ਨਾਂ ਵਨਡੇ ‘ਚ 27 ਜਦਕਿ ਟੀ-20 ‘ਚ 46 ਵਿਕਟਾਂ ਹਨ।